ਕਮਲੇਸ਼ਵਰ ਵਾਲਮੀਕਿ ਐਜ਼ੂਕੇਸ਼ਨਲ ਟਰੱਸਟ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਚਰਨਜੀਤ ਹੰਸ ਅਤੇ ਆਦਿ ਧਰਮ ਸਮਾਜ ਦੇ ਜ਼ਿਲ੍ਹਾ ਕਪੂਰਥਲਾ ਦੇ ਆਗੂ ਸਾਬੀ ਲੰਕੇਸ਼ ਵੱਲੋਂ ਜਾਰੀ ਕੀਤਾ ਗਿਆ ਪ੍ਰੈਸ ਬਿਆਨ


ਕਪੂਰਥਲਾ, 11 ਜੂਨ (ਪਰਮਜੀਤ ਸੰਨੀ)- ਕਮਲੇਸ਼ਵਰ ਵਾਲਮੀਕਿ ਐਜ਼ੂਕੇਸ਼ਨਲ ਟਰੱਸਟ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਚਰਨਜੀਤ ਹੰਸ ਅਤੇ ਆਦਿ ਧਰਮ ਸਮਾਜ ਦੇ ਜ਼ਿਲ੍ਹਾ ਕਪੂਰਥਲਾ ਦੇ ਆਗੂ ਸਾਬੀ ਲੰਕੇਸ਼ ਵੱਲੋਂ ਸਾਂਝੇ ਤੌਰ ’ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਵੱਖ ਵੱਖ ਵਿਭਾਗਾਂ ਵਿਚ ਜਰਨਲ ਵਰਗ ਦੇ ਲੋਕਾਂ ਵੱਲੋਂ ਜੋ ਐੱਸ. ਸੀ. ਸਰਟਿਫਿਕੇਟ ਲਗਾਕੇ ਨੌਕਰੀਆਂ ਹਾਸਲ ਕੀਤੀਆਂ ਗਈਆਂ, ਜਿਹਨਾਂ ਦਾ ਪਰਦਾ ਫਾਸ਼ ਹੋਣ ਦੇ ਬਾਵਜੂਦ ਵੀ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਉਹਨਾਂ ਖਿਲਾਫ਼ ਐੱਸ ਸੀ ਭਾਈਚਾਰੇ ਵੱਲੋਂ ਪਿੱਛਲੇ ਲੰਮੇ ਸਮੇਂ ਤੋਂ ਚੰਡੀਗੜ੍ਹ ਵਿਖੇ ਪੱਕਾ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਨੂੰ ਮੁੱਖ ਰੱਖਦਿਆਂ ਮਿਤੀ 12 ਜੂਨ ਦਿਨ ਸੋਮਵਾਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਦਾ ਅਸੀਂ ਖੁੱਲ੍ਹੇ ਤੌਰ ’ਤੇ ਸਮਰਥਨ ਕਰਦੇ ਹਾਂ ਅਤੇ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਲੋਕ ਰੇਜਿਰਵੇਸ਼ਨ ਦਾ ਨੀਜਾਇਜ਼ ਫ਼ਾਇਦਾ ਲੈ ਰਹੇ ਹਨ ਉਹਨਾਂ ਲੋਕਾਂ ’ਤੇ ਸ਼ਿਕੰਜਾ ਕੱਸਿਆ ਜਾਵੇ।
27 Views

