ਥਾਣਾ ਕਰਤਾਰਪੁਰ ਵਿਖੇ ਨਾ-ਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਮਿਥੁਨ ਦੀ ਭਾਲ ਕਰਨ ਸਬੰਧੀ।

ਥਾਣਾ ਕਰਤਾਰਪੁਰ ਵਿਖੇ ਨਾ-ਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਮਿਥੁਨ ਦੀ ਭਾਲ ਕਰਨ ਸਬੰਧੀ
ਕਰਤਾਰਪੁਰ (ਦਿਨੇਸ਼ ਕੁਮਾਰ)

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਵਿੰਦਰਪਾਲ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਕਰਤਾਰਪੁਰ, ਜੀ ਨੇ ਦੱਸਿਆ ਕਿ ਮਿਤੀ 20,08,2021 ਨੂੰ ਇਕ ਪੀੜਤ ਲੜਕੀ (ਨਾਮ ਗੁਪਤ) ਵਾਸੀ ਕਰਤਾਰਪੁਰ ਜਿਲ੍ਹਾ ਜਲੰਧਰ ਦੀ ਮਾਤਾ ਦੇ ਬਿਆਨਾਂ ਤੇ ਮੁੱਕਦਮਾ ਨੰਬਰ 135 ਮਿਤੀ 20,08:2021 ਜੁਰਮ 363, 366– A,376 IPC 4 POLSO Act ਦਰਜ ਰਜਿਸਟਰ ਕੀਤਾ ਗਿਆ ਸੀ । ਜਿਹਨਾਂ ਨੇ ਦੱਸਿਆ ਕਿ ਮਿਤੀ 13,02,2021 ਨੂੰ ਮੇਰੀ ਲੜਕੀ ਉਮਰ ਕਰੀਬ 14 ਸਾਲ ਵਾਸੀ ਕਰਤਾਰਪੁਰ ਜਿਸਨੂੰ ਇਕ ਮਿਥੁਨ ਨਾਮ ਦਾ ਵਿਅਕਤੀ ਵਰਗਲਾ ਫੁਸਲਾ ਕੇ ਅੰਮ੍ਰਿਤਸਰ ਕਿਸੇ ਅਣਦੱਸੀ ਜਗਾ ਲੈ ਗਿਆ ਸੀ।ਅਸੀ ਲੜਕੀ ਨੂੰ ਲੱਭਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਲੜਕੀ ਕਿਤੇ ਨਹੀਂ ਮਿਲੀ । ਅਸੀ ਸਮਾਜ ਅਤੇ ਬਦਨਾਮੀ ਤੋਂ ਡਰਦੇ ਹੋਏ ਪੁਲਿਸ ਨੂੰ ਖਬਰ ਨਹੀਂ ਕੀਤੀ । ਮਿਤੀ 15.08.2021 ਨੂੰ 12.00 ਰਾਤ ਕਰੀਬ ਵਜੇ ਮੇਰੀ ਲੜਕੀ ਆਪਣੇ ਘਰ ਆ ਗਈ ਸੀ।ਲੜਕੀ ਨੂੰ ਪੁੱਛਣ ਤੇ ਉਸਨੇ ਦੱਸਿਆ ਕਿ ਮਿਥੁਨ ਨਾਮ ਦੇ ਲੜਕੇ ਨੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾਏ ਹਨ ਮੈਂ ਉਸਦੇ ਨਾਮ ਤੋਂ ਇਲਾਵਾ ਹੋਰ ਕੁਝ ਨਹੀ ਜਾਣਦੀ । ਮਿਤੀ 18,08,2021 ਨੂੰ ਲੜਕੀ ਦੀ ਸਿਹਤ ਖਰਾਬ ਹੋਣ ਤੇ ਉਸਦੇ ਘਰ ਵਾਲੀਆ ਨੇ ਲੜਕੀ ਨੂੰ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਜਿਥੇ ਉਹਨਾਂ ਨੂੰ ਪਤਾ ਲੱਗਾ ਕਿ ਲੜਕੀ ਗਰਭਵਤੀ ਹੈ । ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਵਿਖੇ ਮੁੱਕਦਮਾ ਦਰਜ ਰਜਿਸਟਰ ਕਰਕੇ ਉਕਤ ਮੁਕਦਮੇ ਵਿੱਚ ਦੋਸ਼ੀ ਮਿਥੁਨ ਨੂੰ ਤਸਦੀਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਸ ਦੇ ਬਾਰੇ ਕੋਈ ਸੁਰਾਗ ਨਹੀਂ ਲੱਗਾ ਕਿਉਕਿ ਪੀੜਤ ਲੜਕੀ ਨੂੰ ਦੋਸ਼ੀ ਮਿਥੁਨ ਦੇ ਨਾਮ ਤੋਂ ਇਲਾਵਾ ਹੋਰ ਕੁਝ ਵੀ ਪਤਾ ਨਹੀ ਹੈ ਅਤੇ ਨਾ ਹੀ ਮਿਥੁਨ ਦੇ ਐਡਰੇਸ ਬਾਰੇ ਕੋਈ ਜਾਣਕਾਰੀ ਹੈ। ਦੋਸ਼ੀ ਮਿਥੁਨ ਨੂੰ ਟਰੇਸ ਕਰਨ ਲਈ ਕਾਫੀ ਪ੍ਰਵਾਸੀ ਮਜਦੂਰਾ ਕੋਲੋ ਪੁਛਗਿਛ ਕੀਤੀ ਗਈ ਪਰ ਕੋਈ ਸੁਰਾਗ ਨਹੀਂ ਲੱਗਾ। ਦੋਸ਼ੀ ਮਿਥੁਨ ਬਾਰੇ ਅਗਰ ਕਿਸੇ ਨੂੰ ਕੋਈ ਵੀ ਜਾਣਕਾਰੀ ਹੈ ਤਾਂ ਉਹ ਥਾਣਾ ਕਰਤਾਰਪੁਰ ਵਿਖੇ ਜਾ ਹੇਠਾਂ ਦਿਤੇ ਗਏ ਨੰਬਰਾ ਪਰ ਜਾਣਕਾਰੀ ਦੇਵੇ । ਦੋਸ਼ੀ ਮਿਥੁਨ ਬਾਰੇ ਜਾਣਕਾਰੀ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਉਕਤ ਦੋਸ਼ੀ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਇਨਾਮ ਦਿੱਤਾ ਜਾਵੇਗਾ ।

ਮੁੱਖ ਅਫਸਰ ਥਾਣਾ ਕਰਤਾਰਪੁਰ – 95179-875)

ਮੁੱਖ ਮੁਨਸ਼ੀ ਥਾਣਾ ਕਰਤਾਰਪੁਰ – 95179-87610

26 Views