ਜਰਨਲਿਸਟ ਪ੍ਰੈਸ ਕੱਲਬ ਰਜਿ ਪੰਜਾਬ ਦੇ ਭੁਲੱਥ ਯੂਨਿਟ ਦਾ ਗਠਨ ਸਬੰਧੀ ਪੱਤਰਕਾਰ ਭਾਈਚਾਰੇ ਨੇ ਕੀਤੀਆ ਵਿਚਾਰਾਂ
ਜਰਨਲਿਸਟ ਪ੍ਰੈਸ ਕੱਲਬ ਰਜਿ ਪੰਜਾਬ ਦੇ ਭੁਲੱਥ ਯੂਨਿਟ ਦਾ ਗਠਨ ਸਬੰਧੀ ਪੱਤਰਕਾਰ ਭਾਈਚਾਰੇ ਨੇ ਕੀਤੀਆ ਵਿਚਾਰਾਂ
ਪ੍ਰਧਾਨ ਪਰਮੋਦ ਕੁਮਾਰ ਸ਼ਰਮਾ ਤੇ ਸਮੂਹ ਬੋਡੀ ਦੀ ਤਾਜਪੋਸ਼ੀ ਜਲਦ ਸੂਬਾ ਪ੍ਰਧਾਨ ਮਨਜੀਤ ਮਾਨ ਤੇ ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਕਰਨਗੇ।
ਕਪੂਰਥਲਾ,10 ਜੂਨ ( ਪ੍ਰੀਤ ਸੰਗੋਜਲਾ )ਇਥੇ ਗੁ: ਬਾਉਲੀ ਸਾਹਿਬ ਨਡਾਲਾ ਵਿਖੇ ਹਲਕਾ ਭੁਲੱਥ ਪ੍ਰੈਸ ਕਲੱਬ ਦੀ ਇੱਕ ਵਿਸ਼ੇਸ਼ ਮੀਟਿੰਗ ਸਰਪ੍ਰਸਤ ਪਰਮੋਦ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਜਰਨਲਿਸਟ ਪ੍ਰੈਸ ਕਲੱਬ ਭੁਲੱਥ ਯੂਨਿਟ ਦੇ ਗਠਨ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ । ਜਿਸ ਵਿੱਚ ਪਰਮੋਦ ਕੁਮਾਰ ਸ਼ਰਮਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਦੋਰਾਨ ਮੀਟਿੰਗ ਚ ਸ਼ਾਮਿਲ ਧਰਮਪਾਲ ਸ਼ਾਰਦਾ ਨੂੰ ਸੀਨੀਅਰ ਮੀਤ ਪ੍ਰਧਾਨ, ਅਮ੍ਰਿੰਤਪਾਲ ਸਿੰਘ ਬਾਜਵਾ ਨੂੰ ਮੀਤ ਪ੍ਰਧਾਨ, ਮਨਜਿੰਦਰ ਸਿੰਘ ਮਾਨ ਨੂੰ ਮੁੱਖ ਸਲਾਹਕਾਰ ,ਜਗਜੀਤ ਸਿੰਘ ਢਿਲਵਾਂ ਨੂੰ ਜਨਰਲ ਸੈਕਟਰੀ,ਸਤਨਾਮ ਸਿੰਘ ਭਾਟੀਆ ਨੂੰ ਸਲਾਹਕਾਰ, ਮਨਜਿੰਦਰ ਸਿੰਘ ਲਾਡੀ ਨੂੰ ਕੈਸ਼ੀਅਰ, ਰਘਬਿੰਦਰ ਸਿੰਘ ਨਡਾਲਾ ਨੂੰ ਪ੍ਰੈਸ ਸਕੱਤਰ , ਹਰਪ੍ਰੀਤ ਸਿੰਘ ਨਡਾਲਾ ਨੂੰ ਜੁਆਇੰਟ ਸੈਕਟਰੀ ਚੁਣਿਆ ਗਿਆ। ਜਿਸ ਤੇ ਸਾਰਿਆ ਨੇ ਸਰਬਸੰਮਤੀ ਜਿਤਾਈ। ਇਸ ਦੋਰਾਨ ਚੁਣੇ ਨਵੇ ਪ੍ਰਧਾਨ ਪਰਮੋਦ ਸ਼ਰਮਾ ਨੇ ਜਿੱਥੇ ਸਭ ਦਾ ਧੰਨਵਾਦ ਕੀਤਾ ਉੱਥੇ ਉਹਨਾ ਆਖਿਆ ਕਿ ਚੁਣੇ ਗਏ ਅਹੁਦੇਦਾਰਾ ਦੀ ਤਾਜ਼ਪੋਸ਼ੀ ਲਈ ਜਲਦ ਹੀ ਇੱਕ ਮੀਟਿੰਗ ਰੱਖੀ ਜਾਵੇਗੀ ਜਿਸ ਵਿੱਚ ਜਰਨਲਿਸਟ ਪ੍ਰੈਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ , ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਸੁਖਵਿੰਦਰ ਸੋਹੀ ਜ਼ਿਲ੍ਹਾ ਜਨਰਲ ਸਕੱਤਰ ਤੇ ਸਮੂਹ ਅਹੁਦੇਦਾਰ ਵਿਸ਼ੇਸ਼ ਤੌਰ ਤੇ ਪਹੁੰਚਣਗੇ ।
ਫੋਟੋ.
ਨਡਾਲਾ ਚ ਜਰਨਲਿਸਟ ਪ੍ਰੈਸ ਕਲੱਬ ਭੁਲੱਥ ਇਕਾਈ ਦੇ ਗਠਨ ਮੌਕੇ ਨਵੇ ਚੁਣੇ ਪ੍ਰਧਾਨ ਪਰਮੋਦ ਕੁਮਾਰ ਸ਼ਰਮਾ ਤੇ ਹੋਰ ਚੁਣੇ ਗਏ ਅਹੁਦੇਦਾਰ।

