ਐਟੀ ਮਲੇਰੀਆ ਮਹੀਨੇ ਦੋਰਾਨ ਲੋਕਾ ਨੂੰ ਕੀਤਾ ਜਾਗਰੂਕ

ਐਟੀ ਮਲੇਰੀਆ ਮਹੀਨੇ ਦੋਰਾਨ ਲੋਕਾ ਨੂੰ ਕੀਤਾ ਜਾਗਰੂਕ

ਫਗਵਾੜਾ ( ਡਾ ਰਮਨ ) ਸਿਵਲ ਸਰਜਨ ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਐਪੀਡੈਮੋਲੋਜਿਸਟ ਡਾ ਨੰਦਿਕਾ ਖੁੱਲਰ ਦੀ ਯੋਗ ਹਿਦਾਇਤਾਂ ਤਹਿਤ ਹੈਲਥ ਵੈਲਨੈਸ ਸੈਂਟਰ ਪੰਡੋਰੀ ਵਿਖੇ ਐਸ.ਐਮ.ੳ. ਡਾ ਰੁਪਿੰਦਰਜੀਤ ਕੌਰ ਦੀ ਯੋਗ ਅਗਵਾਈ ਅਤੇ ਕੰਮਿਉਨਟੀ ਹੈਲਥ ਅਫਸਰ ਮਿਸ ਪ੍ਰੀਤੀ ਗੁਲੇਰੀਆ ਦੀ ਸੁਚੱਜੀ ਦੇਖ-ਰੇਖ ਹੇਠ ਐਂਟੀ ਮਲੇਰੀਆ ਮਹੀਨੇ ਦੌਰਾਨ ਜਾਗਰੂਕ ਸੈਮੀਨਰ ਲਗਾਇਆ ਗਿਆ ਇਸ ਮੌਕੇ ਤੇ ਹੈਲਥ ਇੰਸਪੈਕਟਰ ਬਲਿਹਾਰ ਚੰਦ ਨੇ ਮਲੇਰੀਆਂ ਬੁਖਾਰ ਦਾ ਕਾਰਨ ਲੱਛਣ ਅਤੇ ਬਚਾਓ ਸਬੰਧੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ । ਉਨ੍ਹਾਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਨੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜਦਕਿ ਇਹ ਮੋਛਰ ਖੜ੍ਹੇ ਸਾਫ ਪਾਣੀ ਵਿੱਚ ਪੈਦਾਹੁੰਦਾ ਹੈ ਅਤੇ ਇਹ ਮੱਛਰ ਰਾਤ ਅਤੇ ਤੜਕਸਾਰ ਵੇਲੇ ਕੱਟਦੇ ਹਨ ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਵੱਲੋਂ 01 ਜੂਨ ਤੋਂ 30 ਜੂਨ ਤੱਕ ਲਗਾਤਾਰ ਕਸਬਿਆਂ ਅਤੇ ਪਿੰਡ ਅੰਦਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਦਿਆਂ ਹਰ ਸ਼ੁਕਰਵਾਰ ਡਰਾਈ ਡੇਅ ਤਹਿਤ ਆਪਣੇ
ਕੂਲਰ , ਫਰਿਜਾਂ ਦੀਆ ਟਰੇਆ , ਗਮਲ ਆਦਿ ਵਿੱਚ ਪਾਣੀ ਸੁੱਕਾ ਕੇ ਚੰਗੀ ਤਰਾ ਨਾਲ ਸਾਫ ਕਰਨਾ ਚਾਹੀਦਾ ਹੈ ਜਦਕਿ ਛੱਤਾਂ ਉਤੇ ਪਏ ਫਾਲਤੂ ਟਾਇਰ ਅਤੇ ਟੁੱਟੇ ਬਰਤਨਾਂ ਵਿੱਚ ਪਾਣੀ ਇੱਕਠਾ ਨਹੀ ਹੋਣਾ ਚਾਹੀਦਾ ਉਨ੍ਹਾਂ ਨੇ ਕਿਹਾ ਕਿ ਜੇਕਰ ਮਲੇਰੀਆ ਬੁਖਾਰ ਦੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਸਿਹਤ ਵਿਭਾਗ ਦੇ ਹਸਪਤਾਲਾਂ ਨਾਲ ਸੰਪਰਕ ਕਰਨ ੲਿਸ ਮੌਕੇ ਕੰਮਿਉਨਟੀ ਹੈਲਥ ਅਫਸਰ ਮਿਸ ਪ੍ਰੀਤੀ ਗੁਲੇਰੀਆ , ਸਰਪੰਚ ਸੁਰਜੀਤ ਕੌਰ , ੳੁੱਘੇ ਸਮਾਜ ਸੇਵੀ ਸਤਪਾਲ ਪੰਡੋਰੀ , ਵਰਿੰਦਰ ਕੌਰ , ਰੀਨਾ ਰਾਣੀ , ਊਸ਼ਾ ਰਾਣੀ , ਆਸ਼ਾ ਵਰਕਰ ਗੁਰਪ੍ਰੀਤ ਕੌਰ ਤੋਂ ਇਲਾਵਾ ਹੋਰ ਪੱਤਵੰਤੇ ਹਾਜ਼ਰ ਸਨ

30 Views