ਆਈਲੇਟਸ ਜੰਕਸ਼ਨ ਓਵਰਸੀਜ ਸਰਵਿਸ ਫਗਵਾੜਾ ‘ਚ ਬੱਚਿਆਂ ਲਈ ਪਬਲਿਕ ਸਪੀਕਿੰਗ ਵਰਕਸ਼ਾਪ 10 ਜੂਨ ਤੋਂ ; ਜਗਜੀਤ ਸਿੰਘ ਚਾਨਾਆਈਲੇਟਸ ਜੰਕਸ਼ਨ ਓਵਰਸੀਜ ਸਰਵਿਸ ਫਗਵਾੜਾ ‘ਚ ਬੱਚਿਆਂ ਲਈ ਪਬਲਿਕ ਸਪੀਕਿੰਗ ਵਰਕਸ਼ਾਪ 10 ਜੂਨ ਤੋਂ ; ਜਗਜੀਤ ਸਿੰਘ ਚਾਨਾ

 

ਫਗਵਾੜਾ ( ਡਾ ਰਮਨ ) ਆਈਲੇਟਸ ਜੰਕਸ਼ਨ ਓਵਰਸੀਜ ਸਰਵਿਸ ਫਗਵਾੜਾ ਵਿਖੇ ਗਰਮੀਆਂ ਦੀਆਂ ਛੁੱਟੀਆਂ ‘ਚ ਵਿਦਿਆਰਥੀਆਂ ਅੰਦਰ ਕਲਾਤਮਕ ਹੁਨਰ ਨੂੰ ਨਿਖਰਾਣ ਦੇ ਮਨੋਰਥ ਨਾਲ ਦਸ ਰੋਜਾ ਪਬਲਿਕ ਸਪੀਕਿੰਗ ਵਰਸ਼ਾਪ ਦਾ ਆਯੋਜਨ 10 ਜੂਨ ਤੋਂ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦਿਆਂ ਅਦਾਰੇ ਦੇ ਡਾਇਰੈਕਟਰ ਜਗਜੀਤ ਸਿੰਘ ਚਾਨਾ ਨੇ ਦੱਸਿਆ ਕਿ ਇਸ ਵਰਕਸ਼ਾਪ ਦੌਰਾਨ ਫਗਵਾੜਾ ‘ਚ 8 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚੇ ਭਾਗ ਲੈ ਸਕਦੇ ਹਨ। ਜਿਸ ਲਈ ਰਜਿਸਟ੍ਰੇਸ਼ਨ 9 ਜੂਨ ਸਵੇਰੇ 10 ਵਜੇ ਤੱਕ ਕਰਵਾਈ ਜਾ ਸਕਦੀ ਹੈ। ਇਸ ਵਰਕਸ਼ਾਪ ‘ਚ ਵੱਖ-ਵੱਖ ਤਰ੍ਹਾਂ ਦੀ ਪਬਲਿਕ ਸਪੀਕਿੰਗ ਦੀ ਮਹਾਰਤ ਹਾਸਲ ਕਰਨ ਬਾਰੇ ਵਿਸਥਾਰ ਨਾਲ ਦੱਸਿਆ ਜਾਵੇਗਾ। ਸਟੇਜ ਤੇ ਬੋਲਣ ਦੇ ਡਰ ਨੂੰ ਵੀ ਦੂਰ ਕੀਤਾ ਜਾਵੇਗਾ ਅਤੇ ਸਪੀਚ ਤਿਆਰ ਕਰਨ ਦੀਆਂ ਬਰੀਕੀਆਂ ਦੀ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਭਾਗ ਲੈਣ ਵਾਲੇ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ, ਪ੍ਰੈਕਟੀਕਲ ਸੈਸ਼ਨ ਤੇ ਖੇਡਾਂ ਵੀ ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਵਰਕਸ਼ਾਪ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਫੋਨ ਨੰਬਰ 9815277040 ‘ਤੇ ਸੰਪਰਕ ਕੀਤਾ ਜਾ ਸਕਦਾ ਹੈ

92 Views