ਮੇਹਰ ਚੰਦ ਪੋਲੀਟੈਕਨਿਕ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਹਵਨ ਯੱਗ ਨਾਲ
ਜਲੰਧਰ : ਮਨਵੀਰ ਸਿੰਘ ਵਾਲੀਆ
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਨਵੇਂ ਸੈਸ਼ਨ ਦਾ ਆਗਾਜ਼ ਪਵਿੱਤਰ ਹਵਨ ਯੱਗ ਵਿੱਚ ਮੰਤਰ ਉਚਾਰਣ ਦੇ ਨਾਲ ਅਹੂਤੀਆਂ ਪਾ ਕੇ ਕੀਤਾ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਮੁੱਖ ਯੱਜਮਾਨ ਦੇ ਤੌਰ ਤੇ ਪਧਾਰੇ। ਕੋਵਿਡ ਨੂੰ ਧਿਆਨ ਵਿੱਚ ਰੱਖਦਿਆ ਹਵਨ ਯੱਗ ਵਿੱਚ ਸਿਰਫ ਮੁੱਖੀ ਵਿਭਾਗ ਹੀ ਸ਼ਾਮਿਲ ਹੋਏ ਅਤੇ ਬਾਕੀ ਸਟਾਫ ਅਤੇ ਵਿਦਿਆਰਥੀਆਂ ਨੂੰ ਆਨ ਲਾਈਨ ਲਿੰਕ ਨਾਲ ਜੋੜਿਆ ਗਿਆ। ਇਸ ਤਰਾਂ ੫੦੦ ਦੇ ਕਰੀਬ ਵਿਦਿਆਰਥੀ ਹਵਨ ਯੱਗ ਵਿੱਚ ਸ਼ਾਮਿਲ ਹੋਏ। ਲੈਕਚਰਾਰ ਸ੍ਰੀ ਪ੍ਰਭੁਦਿਆਲ ਨੇ ਪੰਡਤ ਦੀ ਭੂਮਿਕਾ ਨਿਭਾਈ। ਅੰਤ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਨਵੇਂ ਸੈਸ਼ਨ ਲਈ ਮੁਬਾਰਕਬਾਦ ਦਿੱਤੀ ਅਤੇ ਕਾਲਜ ਦੀਆ ਪ੍ਰਾਪਤੀਆਂ ਨੂੰ ਦੱਸਿਆ। ਨਾਲ ਹੀ ਕਾਮਨਾ ਕੀਤੀ ਕਿ ਬਹੁਤ ਛੇਤੀ ਕਰੋਨਾ ਮਹਾਮਾਰੀ ਦਾ ਅੰਤ ਹੋਵੇਗਾ ਤੇ ਵਿਦਿਆਰਥੀ ਕਲਾਸਾਂ ਵਿੱਚ ਬੈਠ ਕੇ ਪੜਾਈ ਕਰਨਗੇ।ਉਹਨਾਂ ਕਿਹਾ ਕਿ ਨਵੇਂ ਵਿਦਿਆਰਥੀਆਂ ਲਈ ੧੦ ਰੋਜ਼ਾ ਇੰਡਕਸ਼ਨ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਤਾਂ ਜੋ ਉਹਨਾਂ ਨੂੰ ਕਾਲਜ ਦੇ ਵਾਤਾਵਰਣ ਵਿੱਚ ਢਾਲਿਆ ਜਾ ਸਕੇ ਅਤੇ ਉਹਨਾਂ ਵਿੱਚ ਆਨਲਾਈਨ ਕਲਾਸਾ ਲਾaੁਣ ਲਈ ਆਤਮ ਵਿਸ਼ਵਾਸ਼ ਪੈਦਾ ਕੀਤਾ ਜਾ ਸਕੇ। ਇਸ ਹਵਨ ਯੱਗ ਵਿੱਚ ਸ੍ਰੀ ਦਿਲਦਾਰ ਰਾਣਾ, ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਸ੍ਰੀ ਜੇ.ਅੇਸ. ਘੇੜਾ, ਮੈਡਮ ਮੰਜੂ ਮਨਚੰਦਾ, ਮੈਡਮ ਰਿਚਾ, ਸ੍ਰੀ ਪਿੰ੍ਰਸ ਮਦਾਨ, ਸ੍ਰੀ ਕਸ਼ਮੀਰ ਕੁਮਾਰ, ਸ੍ਰੀ ਹੀਰਾ ਮਹਾਜਨ, ਸ੍ਰੀ ਸੁਰਜੀਤ ਸਿੰਘ ਤੇ ਸ੍ਰੀ ਰਾਕੇਸ਼ ਸ਼ਰਮਾ ਹਾਜਿਰ ਹੋਏ।

