ਜਲੰਧਰ ਦੇ ਕਾਂਗਰਸੀ ਕੌਸਲਰ ਨੇ ਖੁੱਦ ਆਪਣੇ ਮੁੱਖ ਮੰਤਰੀ ਦੇ ਹੁਕਮਾਂ ਦੀ ਕਿਵੇ ਉਡਾਈ ਖਿੱਲ੍ਹੀ ਦੇਖੋ-VIDEO
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਕੋਰੋਨਾ ਨੂੰ ਲੈ ਕੇ ਪੰਜਾਬ ‘ਚ 50 ਫੀਸਦੀ ਦੁਕਾਨਾਂ ਹੀ ਖੋਲਣ ਦੇ ਹੁਕਮ ਦਿੱਤੇ ਸਨ ਉਸ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਆਡ ਈਵਨ ਸਿਸਟਮ ਲਾਗੂ ਕਰਦੇ ਹੋਏ ਅੱਧੀਆਂ ਦੁਕਾਨਾਂ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ। ਜਿਸ ਚ ਕਾਫੀ ਹੱਦ ਤੱਕ ਦੁਕਾਨਦਾਰਾ ਨੇ ਹੁਕਮਾਂ ਦੀ ਪਾਲਣਾ ਕੀਤੀ ਪਰ ਜਲੰਧਰ ਚ ਸਵੇਰੇ ਕੁਝ ਹੋਰ ਹੀ ਨਜ਼ਰਾਂ ਦੇਖਣ ਨੂੰ ਮਿਲਿਆ ਜਿਥੇ ਕਾਂਗਰਸ ਦੇ ਹੀ ਕੋਂਸਲਰ ਸ਼ੈੱਰੀ ਚੱਢਾ ਨੇ ਪ੍ਰਸ਼ਾਸਨ ਵਲੋੋ ਜਿੰਨਾਂ ਦੁਕਾਨਾਂ ਨੂੰ ਅੱਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ ਉਹਨਾਂ ਨੂੰ ਆਪ ਜਾ ਕੇ ਖੁੱਲਵਾ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਕੋਂਸਲਰ ਸ਼ੈਰੀ ਚੱਢਾ ਕਾਂਗਰਸ ਦੇ ਵਿਧਾਇਕ ਦਾ ਖ਼ਾਸਮ ਖ਼ਾਸ ਹੈ ਤੇ ਕਾਂਗਰਸ ਦੇ ਕੋਨਸਲਰ ਵਲੋਂ ਦੁਕਾਨਾਂ ਖੁਲਵਾਏ ਜਾਣ ਦੀ ਜਿਥੇ ਦੁਕਾਨਦਾਰਾਂ ਚ ਚਰਚਾ ਹੋ ਰਹੀ ਹੈ ਉਥੇ ਹੀ ਲੋਕ ਇਹ ਵੀ ਚਰਚਾ ਕਰ ਸਨ ਕਿ ਹੁਣ ਜਲੰਧਰ ਪੁਲਿਸ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਦੀਆਂ ਧੱਜੀਆਂ ਉਡਾਉਣ ਵਾਲੇ ਉਨ੍ਹਾਂ ਦੀ ਪਾਰਟੀ ਦੇ ਨੇਤਾ ਖਿਲਾਫ ਕੀ ਕਾਰਵਾਈ ਕਰਦੀ ਹੈ।

