VIDEO :

ਦੇਖੋ ਇੰਜ ਫੈਲਦਾ ਹੈ ਕੋਰੋਨਾ, ਜਲੰਧਰ ਦੇ ਇਕ ਭੀੜ ਵਾਲੇ ਖੇਤਰ ਦਾ ਹਾਲ
ਸਰਕਾਰ ਵਲੋ ਕੋਰੋਨਾ ਮਹਾਂਮਾਰੀ ਤੋ ਲੋਕਾਂ ਨੂੰ ਬਚਾਉਣ ਲਈ ਕਈ ਨਿਯਮ ਲਾਗੂ ਕੀਤੇ ਗਏ ਹਨ। ਜਲੰਧਰ ਸਮੇਤਪੰਜਾਬ ਦੇ ਕਈ ਸ਼ਹਿਰ ਕੋਰੋਨਾ ਹੋਟਸਪੋਟ ਬਣੇ ਹੋਏ ਹਨ। ਜਲੰਧਰ ‘ਚ ਵੀ ਰੋਜ ਹੀ ਸੈਂਕੜੇ ਲੋਕ ਕੋਰੋਨਾ ਪਾਜਿਟਿਵ ਹੋ ਰਹੇ ਹਨ। ਰੋਜ ਹੀ ਹਸਪਤਾਲਾਂ ‘ਚ ਕਈ ਮਰੀਜਾਂ ਦੀ ਜਾਨ ਜਾ ਰਹੀ ਹੈ। ਹਸਪਤਾਲਾਂ ‘ਚ ਮਰੀਜਾਂ ਨੂੰ ਦਾਖਲ ਕਰਣ ‘ਚ ਪਰੇਸ਼ਾਨੀ ਹੋ ਰਹੀ ਹੈ। ਸਰਕਾਰ ਦੀਆਂ ਹਦਾਇਤਾਂ ਹਨ ਕਿ ਮਾਸਕ ਪਾਏ ਜਾਣ ਸੋਸ਼ਲ ਡਿਸਟੇਂਸ ਰਖਿਆ ਜਾਵੇ। ਰਾਤ ਦਾ ਕਰਫਿਊ ਲਾਗੂ ਕੀਤਾ ਗਿਆ ਹੈ ਅਤੇ ਵੀਕਐਂਡ ਲਾਕਡਾਊਨ ਵੀ ਲਾਗੂ ਹੈ। ਪਰ ਇਨ•ਾਂ ਸਾਰੇ ਨਿਯਮਾਂ ਨੂੰ ਲਾਗੂ ਕਰਵਾਉਣ ਦਾ ਕੰਮ ਠੀਕ ਢੰਗ ਨਾਲ ਨਹੀਂ ਹੋ ਰਿਹਾ ਹੈ। ਲੋਕ ਸਾਰੇ ਨਿਯਮਾਂ ਨੂੰ ਟਿੱਚ ਕਰਕੇ ਜਾਣਦੇ ਦਿਖਦੇ ਹਨ। ਜਲੰਧਰ ਦੇ ਬਸਤੀ ਬਾਵਾ ਖੇਲ ਦੀ ਨਹਿਰ ਦੇ ਕੋਲ ਲੱਗਦੀ ਮੀਟ ਮੱਛੀ ਮਾਰਕੀਟ ਦਾ ਹਾਲ ਦੇਖ ਕੇ ਹਰ ਸਮਝਦਾਰ ਵਿਅਕਤੀ ਡਰ ਜਾਂਦਾ ਹੈ। ਜਿਥੇ ਭੀੜ ਨੂੰ ਅਤੇ ਦੁਕਾਨਦਾਰਾਂ ਨੂੰ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਹੈ। ਇਥੇ ਸੈਂਕੜੇ ਲੋਕ ਇਕੱਠੇ ਹੋ ਕੇ ਘੁੰਮ ਫਿਰ ਰਹੇ ਸਨ। ਨਾ ਕਿਸੇ ਨੇ ਮਾਸਕ ਪਾਇਆ ਸੀ ਅਤੇ ਨਾ ਹੀ ਸਾਮਾਜਿਕ ਦੂਰੀ ਬਣਾਈ ਜਾ ਰਹੀ ਸੀ। ਦੁਕਾਨਾਂ ਦੇ ਬਾਹਰ ਗੇਟ ਲੱਗਾ ਕੇ ਅੰਦਰ ਸਰੇਆਮ ਹੋਰ ਸਾਮਾਨ ਵੇਚਿਆ ਜਾ ਰਿਹਾ ਸੀ। ਇਸ ਤਰ•ਾਂ ਲੱਗਦਾ ਸੀ ਕਿ ਜਿਵੇਂ ਕੋਰੋਨਾ ਇਸ ਖੇਤਰ ਵਿਚੌ ਖਤਮ ਹੋ ਚੁਕਾ ਹੈ। ਜਾ ਫੇਰ ਮਸਤੀ ਦੇ ਮੂਡ ‘ਚ ਘੁੰਮ ਰਹੇ ਇਹ ਲੋਕ ਸ਼ਾਇਦ ਕਿਧਰੋ ਲੱਭ ਕੇ ਕੋਰੋਨਾ ਵੈਕਸੀਨ ਲਗਵਾ ਚੁੱਕੇ ਹਨ। ਇਨ•ਾਂ ਲੋਕਾਂ ਨੂੰ ਤਾਂ ਕੋਰੋਨਾ ਦਾ ਕੋਈ ਡਰ ਨਹੀਂ ਲੱਗਦਾ ਪਰ ਇਨ•ਾਂ ਨੂੰ ਦੇਖ ਕੇ ਲੋਕ ਸਚਮੱਚ ਹੀ ਡਰ ਜਾਂਦੇ ਹਨ। ਕਿ ਜੇ ਜਲੰਧਰ ਦੇ ਇਕ ਖੇਤਰ ਦਾ ਇਹ ਹਾਲ ਹੈ ਤਾਂ ਸ਼ਹਿਰ ਦੇ ਬਾਕੀ ਖੇਤਰਾਂ ‘ਚ ਕੀ ੁ ਕੁੱਝ ਹੋ ਰਿਹਾ ਹੋਵੇਗਾ। ਸ਼ਾਇਦ ਅਜਿਹੀਆਂ ਹਰਕਤਾਂ ਕਾਰਨ ਹੀ ਜਲੰਧਰ ‘ਚ ਕੋਰੋਨਾ ਕਹਿਰ ਮਚਾ ਰਿਹਾ ਹੈ। ਸ਼ਹਿਰ ਦੇ ਹੋਰ ਬਹੁਤ ਸਾਰੇ ਖੇਤਰਾ ‘ਚ ਵੀ ਅਜਿਹਾ ਹੀ ਹਾਲ ਹੈ। ਸਬੰਧਤ ਅਧਿਕਾਰੀ ਪਤਾ ਨਹੀਂ ਕਿਉ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ। ਜਦੋ ਇਸ ਬਾਰੇ ਖੇਤਰ ਦੇ ਪੁਲਿਸ ਅਧਿਕਾਰੀ ਨਾਲ ਗੱਲ• ਕੀਤੀ ਗਈ ਤਾਂ ਉਨ•ਾਂ ਕਾਰਵਾਈ ਕਰਨ ਦੀ ਗੱਲ ਕਹੀ।
41 Views