ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਅਪਣਾਈ ਉੱਨਤ ਭਾਰਤ ਅਭਿਆਨ ਸਕੀਮ
ਜਲੰਧਰ : ਮਨਵੀਰ ਸਿੰਘ ਵਾਲੀਆ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਅਪਣਾਈ।ਇਹ ਸਕੀਮ ਦੀ ਦੇਖ-ਰੇਖ ਆਈ.ਆਰ.ਡੀ, ਆਈ.ਆਈ.ਟੀ, ਨਵੀ ਦਿੱਲੀ ਕਰ ਰਹੀ ਹੈ।ਇਸ ਸਕੀਮ ਅਧੀਨ ਕਾਲਜ ਨੂੰ ੫੦,੦੦੦ ਰੁਪਏ ਦੀ ਗ੍ਰਾਂਟ ਬਤੌਰ ਸੀਡ ਮਨੀ ਪ੍ਰਾਪਤ ਹੋਈ ਹੈ।ਇਸ ਸਕੀਮ ਅਧੀਨ ਸਾਡੇ ਕਾਲਜ ਨੇ ਇਲਾਕੇ ਦੇ ਪੰਜ ਪਿੰਡ ਅਪਣਾਏ ਹਨ।ਸਾਡੀ ਟੀਮ ਇਨ੍ਹਾ ਪੰਜਾਂ ਪਿੰਡਾਂ ਦਾ ਸ੍ਰਵੇਖਣ ਕਰ ਰਹੀ ਹੈ,ਜਿਸ ਦਾ ਮੁੱਖ-ਮੰਤਵ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ ਲੱਭਣਾ ਹੈ।ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਪੰਤਵੰਤੇ ਸੱਜਨਾਂ ਦੀ ਮੱਦਦ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਾਂ ਇਸ ਸਕੀਮ ਦਾ ਮੁੱਖ ਉਦੇਸ਼ ਹੈ।ਅਸੀ ਜਿੱਥੇ ਇਲਾਕੇ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਮੁਹੱਇਆ ਕਰਵਾਂਗੇ ਉੱਥੇ ਸਵੈ-ਸੇਵੀ ਸੰਸਥਾਵਾਂ ਦੀ ਮੱਦਦ ਨਾਲ ਪਿੰਡਾਂ ਦੀ ਸਵੱਛਤਾ,ਸਵੱਸਥਾ ਦਾ ਧਿਆਨ ਰੱਖਦਿਆਂ ਸੱਭਿਆਚਾਰਕ ਅਤੇ ਭਾਈਚਾਰਕ ਸਾਂਝ ਪੈਦਾ ਕਰਾਂਗੇ।ਇਲਾਕੇ ਦੇ ਨੋਜਵਾਨਾਂ ਨੂੰ ਸਿੱਖਿਅਤ ਕਰਕੇ ਪੈਰਾਂ ਤੇ ਖੜਾ ਕਰਨਾ ਅਤੇ ਸਮੇਂ ਦੇ ਨਾਲ ਸਮਾਜ ਵਿੱਚ ਨਸ਼ਾ-ਖੋਰੀ, ਦਹੇਜ ਪ੍ਰਥਾ, ਬਾਲ-ਮਜਦੂਰੀ, ਫਿਰਕਾ-ਪ੍ਰਸਤੀ ਅਤੇ ਜਾਤੀ-ਵਾਦ ਵਰਗੀਆਂ ਪੈਦਾ ਹੋਈਆਂ ਕੁਰੀਤੀਆਂ ਤੋ ਜਾਗਰੂਕ ਕਰਨਾ ਸਾਡਾ ਮੁੱਖ ਮਨੋਰਥ ਹੈ।ਆਧੁਨਿਕ ਤਕਨੀਕਾਂ ਰਾਹੀਂ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਸਾਡੀ ਪਹਿਲ ਹੋਵੇਗੀ ਤਾਂਕਿ ਉਹ ਸਮੇਂ ਦੇ ਹਾਣੀ ਹੋ ਸਕਣ।ਸਮੇਂ –ਸਮੇਂ ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁੰਸਾਰ ਇਹ ਸੰਸਥਾ ਉੱਨਤ ਭਾਰਤ ਅਭਿਆਨ ਵਿੱਚ ਵੱਧ-ਚੜ ਕੇ ਹਿੱਸਾ ਲਵੇਗੀ ਤਾਂਕਿ ਪਿੰਡਾ ਦੀ ਨੁਹਾਰ ਨੂੰ ਬਦਲਿਆ ਜਾ ਸਕੇ।

