ਪ੍ਰਵਾਸੀ ਭਾਰਤੀ ਬਲਵੀਰ ਸਿੰਘ ਹੁੰਦਲ ਵਤਨ ਪਰਤੇ

ਪ੍ਰਵਾਸੀ ਭਾਰਤੀ ਬਲਵੀਰ ਸਿੰਘ ਹੁੰਦਲ ਵਤਨ ਪਰਤੇ

ਕਪੂਰਥਲਾ (ਮਨਜੀਤ ਮਾਨ , ਬਲਦੇਵ ਰਾਹੀ ) ਅਮਰੀਕਾ ਦੇ ਉੱਘੇ ਕਾਰੋਬਾਰੀ ,ਸੱਭਿਆਚਾਰ ਪ੍ਰਮੋਟਰ ਅਤੇ ਟਰਾਸਪੋਟਰ ਸ੍ਰ ਬਲਵੀਰ ਸਿੰਘ ਹੁੰਦਲ ਬੀਤੇ ਦਿਨੀ ਟਾਂਡਾ (ਹੁਸ਼ਿਆਰਪੁਰ ) ਪੰਜਾਬ ਪਹੁੰਚੇ ।ਵਰਨਣਯੋਗ ਹੈ ਕਿ ਬਲਵੀਰ ਸਿੰਘ ਹੁੰਦਲ ਥੀਏਟਰ ਦੇ ਮਾਣਮੱਤੇ ਆਰਟਿਸਟ ਹਨ । ਜਿੰਨਾਂ ਨੇ ਪ੍ਰਸਿੱਧ ਨਾਟਕਕਾਰ ਭਾਈ ਮੰਨਾ ਸਿੰਘ ਨਾਲ ਬਹੁਤ ਸਾਥ ਦਿੱਤਾ । ਨਵਰੰਗ ਕਲਾ ਮੰਚ ਭੋਗਪੁਰ ਦੇ ਮੇਲਿਆਂ ਵਿੱਚ ਖੇਡੇ ਜਾਂਦੇ ਨਾਟਕਾਂ ਦੇ ਡਾਇਰਕੈਟਰ ਤੌਰ ਤੇ ਯੋਗਦਾਨ ਪਾਇਆ। ਖੁਦ ਨਾਮਵਰ ਗਾਇਕ ਕਲਾਕਾਰਾਂ ਨਾਲ ਗਾਇਆ ਤੇ ਸਟੇਜ ਸਕੱਤਰੀ ਕੀਤੀ । ਜਾਜ਼ਾ ਬਾਈਪਾਸ ਵਿਖੇ ਹੁੰਦਲ ਪਲਾਜ਼ਾ ਖੋਲਿਆ । ਜਿੱਥੇ ਯੰਮੀ ਕਿਚਨ ਅਤੇ ਤੰਦੂਰੀ 7 ਬ੍ਰਾਂਚਾਂ ਹਨ। ਬਹੁਤ ਹੀ ਸਾਊ ਸੁਭਾਅ ਤੇ ਮਿਲਣਸਾਰ ਦਗ੍ਹ ਦਗ੍ਹ ਕਰਦੇ ਚੇਹਰੇ ਵਾਲਾ ਬਲਵੀਰ ਸਿੰਘ ਹੁੰਦਲ ਡਾਊਨ ਟੂ ਅਰਥ ਹੈ। ਇੱਕ ਸਫਲ ਕਲਾਕਾਰ ਅਤੇ ਬਿਜਨੈਸ ਮੈਨ ਬਣਨ ਤੱਕ ਇਹਨਾਂ ਨੇ ਬਹੁਤ ਸੰਘਰਸ਼ ਅਤੇ ਮਿਹਨਤ ਕੀਤੀ।

79 Views