ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 133 ਵਾਂ ਜਨਮ ਦਿਨ ਪਿੰਡ ਅਠੋਲੀ ਵਿਖੇ ਮਨਾਇਆ

ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ 133 ਵਾਂ ਜਨਮ ਦਿਨ ਪਿੰਡ ਅਠੋਲੀ ਵਿਖੇ ਮਨਾਇਆ

ਮੈਡਮ ਪੁਸ਼ਪਿੰਦਰ ਕੌਰ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ‘ਚ ਕੇਕ ਅਤੇ ਕੱਟਿਆ ਲੱਡੂ ਵੰਡੇ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਭਾਰਤੀ ਸੰਵਿਧਾਨ ਦੇ ਨਿਰਮਾਤਾ, ਸਮੁੱਚੀ ਮਾਨਵਤਾ ਦੇ ਮਸੀਹਾ, ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ 133 ਵਾ ਜਨਮ ਦਿਨ ਪਿੰਡ ਅਠੋਲੀ ਵਿਖੇ ਮਨਾਇਆ ਗਿਆ। ਇਸ ਮੌਕੇ ਮੈਡਮ ਪੁਸ਼ਪਿੰਦਰ ਕੌਰ ਇੰਚਾਰਜ ਮਹਿਲਾ ਵਿੰਗ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ‘ਚ ਕੇਕ ਕੱਟ ਕੇ ਲੱਡੂ ਵੰਡੇ ਅਤੇ ਬੱਚਿਆ ਨੂੰ ਬਾਬਾ ਸਾਹਿਬ ਜੀ ਦੀ ਕਾਪੀ ਅਤੇ ਪੈਂਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਫਗਵਾੜਾ ਦੇ ਪ੍ਰਧਾਨ ਚਿਰੰਜੀ ਲਾਲ ਕਾਲਾ, ਲੇਖਰਾਜ ਜਮਾਲਪੁਰੀ ਇੰਚਾਰਜ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਸੀਨੀਅਰ ਆਗੂ ਪਰਮਜੀਤ ਖਲਵਾੜਾ, ਅਮਰਜੀਤ ਖੁੱਤਣ ਆਦਿ ਵਿਸ਼ੇਸ਼ ਤੋਰ ‘ਤੇ ਸ਼ਾਮਲ ਹੋਏ। ਇਸ ਮੌਕੇ ਮੰਗਤ ਭਾਰਤੀ, ਮੈਡਮ ਪੁਸ਼ਪਿੰਦਰ ਕੌਰ ਅਤੇ ਬਸਪਾ ਪ੍ਰਧਾਨ ਚਿਰੰਜੀ ਲਾਲ ਕਾਲਾ ਨੇ ਅਪਣੇ ਸੰਬੋਧਨ ਵਿੱਚ ਕਿਹਾ ਕਿ ਸਾਨੂੰ ਬਾਬਾ ਸਹਿਬ ਜੀ ਦੇ ਮਿਸ਼ਨ ‘ਤੇ ਚਲਦੇ ਹੋਏ ਆਪਣੇ ਬੱਚਿਆ ਨੂੰ ਵੱਧ ਤੋਂ ਵੱਧ ਪੜਾਉਣਾ ਚਾਹੀਦਾ ਹੈ ਅਤੇ ਬਾਬਾ ਸਾਹਿਬ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਨੋਜਵਾਨ ਸਭਾ ਦੇ ਮੈਂਬਰ ਸੁਨੀਲ ਕਨੈਡਾ ਨੇ ਬਾਬਾ ਸਾਹਿਬ ਜੀ ਦੇ ਜਨਮ ਦਿਨ ਦੀ ਖੁਸ਼ੀ ‘ਚ ਕੱਟੇ ਕੇਕ, ਲੱਡੂਆਂ ਅਤੇ ਪੂੜੀ ਛੋਲਿਆਂ ਦੇ ਲੰਗਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਦਿੱਤਾ। ਇਸ ਸਮਾਗਮ ਵਿੱਚ ਹਨੀ ਅਠੋਲੀ, ਰਾਕੇਸ਼ ਕੁਮਾਰ, ਪਰਮਜੀਤ ਨਿਗਾਹ, ਸੁਰਜੀਤ ਨਿਗਾਹ, ਧਰਮਪ੍ਰੀਤ ਨਿਗਾਹ, ਮੰਗਾ ਅਠੋਲੀ, ਗ਼ੈਵੀ ਨਿਗਾਹ, ਕਿੰਦੀ ਅਠੋਲੀ, ਗੀਤਾ ਅਠੋਲੀ, ਵਿਨੋਦ ਨਿਗਾਹ, ਬਲਦੇਵ ਰਾਜ ਅਠੋਲੀ, ਹਰਮੇਸ਼ ਲਾਲ ਹਰਦਾਸਪੁਰ, ਲਹਿੰਬਰ ਬਾਲਾਲੋਂ ਤੋਂ ਇਲਾਵਾ ਪਿੰਡ ਦੀਆ ਬੀਬੀਆ ਭੈਣਾਂ, ਬਜ਼ੁਰਗਾਂ ਅਤੇ ਬੱਚੇ ਹਾਜਰ ਸਨ

36 Views