ਸਤਨਾਮਪੁਰਾ ਪੁਲਿਸ ਵੱਲੋਂ ਪਿਸਟਲ ਸਮੇਤ 1 ਕਾਬੂ

ਸਤਨਾਮਪੁਰਾ ਪੁਲਿਸ ਵੱਲੋਂ ਪਿਸਟਲ ਸਮੇਤ 1 ਕਾਬੂ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ – ਕਪੂਰਥਲਾ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਜਸਪ੍ਰੀਤ ਸਿੰਘ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ ਏ.ਐਸ.ਆਈ ਦਰਸ਼ਨ ਸਿੰਘ ਇੰਚਾਰਜ ਚੋਕੀ ਮਹੈੜੂ ਦੇ ਮੁੱਕਦਮਾ ਨੰਬਰ 119 ਮਿਤੀ 15.12.2021ਅ/ਧ 307,148,149 IPC ਥਾਣਾ ਸਤਨਾਮਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਦੋਸ਼ੀ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਪਾਂਸ਼ਟਾ ਥਾਣਾ ਰਾਵਲਪਿੰਡੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਪਾਸੋ ਕੀਤੇ ਫਰਦ ਇੰਕਸ਼ਾਫ ਮੁਤਾਬਕ ਕੁਲਵੰਤ ਸਿੰਘ ਉੱਕਤ ਦੇ ਮੋਕਾ ਪਰ ਪੁੱਜਾ ਪੁਲਿਸ ਹਿਰਾਸਤ ਵਿੱਚ ਪੁਲਿਸ ਪਾਰਟੀ ਦੇ ਅੱਗੇ-ਅੱਗੇ ਚੱਲਕੇ ਦੇ ਮਹੇੜੂ ਕਲੋਨੀ ਨਜਦੀਕ ਇੱਕ ਬੇ-ਅਬਾਦ ਜਗਾਂ ਵਿੱਚ ਬਣੇ ਕਮਰੇ ਦੇ ਅੰਦਰ ਵੜਦਿਆ ਹੀ ਦਰਵਾਜੇ ਨਾਲ ਆਪਣੇ ਹੱਥਾ ਨਾਲ ਪੁਟਾਈ ਕਰਕੇ ਇੱਕ ਕਾਲੇ ਰੰਗ ਦਾ ਲਿਫਾਫਾ ਪੇਸ਼ ਕੀਤਾ ਜਿਸਨੂੰ ਖੋਲਕੇ ਚੈੱਕ ਕੀਤਾ ਤਾਂ ਉਸ ਵਿੱਚੋ ਇੱਕ ਪਿਸਟਲ 7.65 MM ਸਮੇਤ ਮੈਗਜੀਨ ਰੰਗ ਸਿਲਵਰ ਜਿਸ ਪਰ ਬੱਟ ਲੱਕੜ ਦਾ ਬਣਿਆ ਹੈ,03 ਕਾਰਤੂਸ 7.65 MM ਬਰਾਮਦ ਹੋਏ। ਜਿਸ ਤੇ ਕੁਲਵੰਤ ਸਿੰਘ ਉਕਤ ਦੇ ਖਿਲਾਫ ਮੁਕੱਦਮਾ ਨੰਬਰ 55 ਮਿਤੀ 21.04.2024 ਅ/ਧ 25 ਅਸਲਾ ਐਕਟ ਥਾਣਾ ਸਤਨਾਮਪੁਰਾ ਫਗਵਾੜਾ ਦਰਜ ਰਜਿਸਟਰ ਕਰਕੇ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਮਾਨਯੋਗ ਜੱਜ ਸਾਹਿਬ ਫਗਵਾੜਾ ਪਾਸੋ 02 ਦਿਨ ਦਾ ਪੁਲਿਸ ਰਿਮਾਡ ਦਾ ਹੁਕਮ ਫਰਮਾਇਆ ਜਿਸ ਦੀ ਪੁਛਗਿੱਛ ਜਾਰੀ ਹੈ

40 Views