ਭਾਰਤੀ ਸਟੇਟ ਬੈਂਕ ਨੇ 51 ਲੋੜਵੰਦਾਂ ਦੇ ਖੋਲ੍ਹੇ ਜ਼ੀਰੋ ਬੈਲੇਂਸ ਬਚਤ ਖਾਤੇ
ਭਾਰਤੀ ਸਟੇਟ ਬੈਂਕ ਨੇ 51 ਲੋੜਵੰਦਾਂ ਦੇ ਖੋਲ੍ਹੇ ਜ਼ੀਰੋ ਬੈਲੇਂਸ ਬਚਤ ਖਾਤੇ
ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਖੇੜਾ ਰੋਡ ਵਿਖੇ ਲਗਾਇਆ ਕੈਂਪ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪ੍ਰੇਮ ਨਗਰ ਸੇਵਾ ਸੁਸਾਇਟੀ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੋਸਾਇਟੀ ਵੱਲੋਂ ਭਾਰਤੀ ਸਟੇਟ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਸਹਿਯੋਗ ਨਾਲ ਸਥਾਨਕ ਖੇੜਾ ਰੋਡ ਸਥਿਤ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਵਿਖੇ ਇੱਕ ਕੈਂਪ ਲਗਾਇਆ ਗਿਆ। ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਏ ਕੈਂਪ ਦੌਰਾਨ 51 ਲੋੜਵੰਦਾਂ ਦੇ ਜ਼ੀਰੋ ਬੈਲੇਂਸ ਬਚਤ ਖਾਤੇ ਖੋਲ੍ਹੇ ਗਏ। ਘਰੇਲੂ ਔਰਤਾਂ ਨੇ ਬਚਤ ਖਾਤੇ ਖੋਲ੍ਹਣ ਵਿੱਚ ਜ਼ਿਆਦਾ ਦਿਲਚਸਪੀ ਦਿਖਾਈ। ਜ਼ੀਰੋ ਬੈਲੇਂਸ ਖਾਤੇ ਦੇ ਲਾਭਾਂ ਬਾਰੇ ਜਾਣਕਾਰੀ ਦਿੰਦਿਆਂ ਬੈਂਕ ਦੇ ਚੀਫ਼ ਮੈਨੇਜਰ ਨਿਰਮਲ ਸਿੰਘ ਸਿੱਧੂ ਨੇ ਦੱਸਿਆ ਕਿ ਜ਼ੀਰੋ ਬੈਲੇਂਸ ਖਾਤਾ ਧਾਰਕ ਨੂੰ ਫਰੀ ਏ.ਟੀ.ਐਮ ਕਾਰਡ ਦੇ ਨਾਲ ਸੁਰੱਖਿਅਤ ਇੰਟਰਨੈਟ ਬੈਂਕਿੰਗ ਸਹੂਲਤ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ 10 ਚੈੱਕਾਂ ਦੀ ਚੈੱਕ ਬੁੱਕ ਅਤੇ ਦੇਸ਼ ਭਰ ਵਿੱਚ ਕਿਤੇ ਵੀ ਖਾਤਾ ਟਰਾਂਸਫਰ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖਾਤਾਧਾਰਕ ਨੂੰ 500 ਰੁਪਏ ਦਾ ਸਾਲਾਨਾ ਬੀਮਾ ਕਰਵਾਉਣ ਤੇ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਅਤੇ ਇਕ ਹਜਾਰ ਰੁਪਏ ਜਮਾ ਕਰਨ ਦੇ ਨਾਲ ਬੀਮਾ ਕਰਵਾਉਣ ਤੇ 10 ਲੱਖ ਰੁਪਏ ਦਾ ਦੁਰਘਟਨਾ ਬੀਮਾ ਕਵਰ ਦਿੱਤਾ ਜਾਂਦਾ ਹੈ। ਸਿਹਤ ਬੀਮਾ ਅਤੇ ਜੀਵਨ ਬੀਮਾ ਯੋਜਨਾਵਾਂ ਦਾ ਵੀ ਲਾਭ ਲਿਆ ਜਾ ਸਕਦਾ ਹੈ। ਅਖੀਰ ਵਿਚ ਮਲਕੀਅਤ ਸਿੰਘ ਰਘਬੋਤਰਾ ਨੇ ਚੀਫ ਮੈਨੇਜਰ ਨਿਰਮਲ ਸਿੰਘ ਸਿੱਧੂ ਤੋਂ ਇਲਾਵਾ ਬੈਂਕ ਸਟਾਫ਼ ਸੁਧੀਰ ਕੁਮਾਰ ਅਤੇ ਗੌਰਵ ਹੰਸ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨ ਸੁਸਾਇਟੀ ਦੇ ਪ੍ਰਧਾਨ ਵਿਸ਼ਵਾਮਿੱਤਰ ਸ਼ਰਮਾ, ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਤੋਂ ਇਲਾਵਾ ਰਾਜਨ ਸ਼ਰਮਾ, ਸ੍ਰੀਮਾਨ ਬਹਾਦਰ, ਆਰ.ਆਰ. ਚੋਪੜਾ, ਚੰਦਰ ਪ੍ਰਕਾਸ਼, ਬੀ.ਡੀ. ਸ਼ਰਮਾ, ਚੰਦਰ ਮੋਹਨ ਨਰੂਲਾ, ਕੁਲਦੀਪ ਸਿੰਘ ਸਿਹਰਾ, ਬਲਦੇਵ ਸ਼ਰਮਾ, ਮੋਹਨ ਲਾਲ ਤਨੇਜਾ, ਰਮਨ ਨਹਿਰਾ, ਰਮੇਸ਼ ਗੁਜਰਾਤੀ, ਸੁਰਿੰਦਰ ਪਾਲ, ਵਰਿੰਦਰ ਸ਼ਰਮਾ, ਮਨਮੋਹਨ ਵਾਲੀਆ, ਰਾਮ ਰਤਨ ਵਾਲੀਆ, ਸੁਧਾ ਬੇਦੀ, ਵੰਦਨਾ ਸ਼ਰਮਾ ਆਦਿ ਹਾਜ਼ਰ ਸਨ

