ਨਿਊ ਮੈਡੀਕਲ ਪੈ੍ਕਟੀਸ਼ਨਰ ਐਸ਼ੋਸੀਏਸ਼ਨ ਦੀ ਮੀਟਿੰਗ ਹੋਈ
ਨਿਊ ਮੈਡੀਕਲ ਪੈ੍ਕਟੀਸ਼ਨਰ ਐਸ਼ੋਸੀਏਸ਼ਨ ਦੀ ਮੀਟਿੰਗ ਹੋਈ
ਜੰਡਿਆਲਾ ਗੁਰੂ 21 ਅਪ੍ਰੈਲ ( ਮਲਕੀਤ ਸਿੰਘ ਚੀਦਾ )
ਬਲਾਕ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਪਿੰਡ ਮੇਹਰਬਾਨ ਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਨਿਊ ਮੈਡੀਕਲ ਪੈ੍ਕਟੀਸ਼ਨਰ ਦੀ ਮਹੀਨਾਵਾਰ ਮੀਟਿੰਗ ਸੂਬਾ ਪ੍ਰਧਾਨ ਡਾ. ਦੀਪਕ ਤੇ ਸੂਬਾ ਕਮੇਟੀ ਮੈਂਬਰ ਡਾ. ਸ਼ਾਮ ਲਾਲ ਦੀ ਅਗਵਾਈ ਹੇਠ ਹੋਈ । ਇਸ ਮੌਕੇ ਤੇ ਕਈ ਅਹਿਮ ਭਖਦਿਆ ਮੁੱਦਿਆਂ ਤੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਪਰੈਕਟਿਸ ਕਰ ਰਹੇ ਆਰ ਐਮ ਪੀ ਡਾਕਟਰਾਂ ਨੂੰ ਆ ਰਹੀਆਂ ਮੁਸਕਲਾਂ ਬਾਰੇ ਖੁੱਲ੍ਹ ਕੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਮੌਕੇ ਤੇ ਯੂਨੀਅਨ ਦੇ ਪ੍ਰਧਾਨ ਡਾ. ਦੀਪਕ ਤੇ ਹੋਰ ਬੁਲਾਰਿਆਂ ਨੇ ਵੱਖ – ਵੱਖ ਤਰ੍ਹਾਂ ਨਾਲ ਡਾਕਟਰਾਂ ਦੀਆਂ ਮੁਸਕਲਾਂ ਸੁਣੀਆਂ ਅਤੇ ਆਪਣੇ – ਆਪਣੇ ਵਿਚਾਰ ਸਾਂਝੇ ਕੀਤੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਫੈਸਲਾ ਕੀਤਾ ਕਿ ਆਉਂਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਉਸ ਪਾਰਟੀ ਨੂੰ ਸਮੱਰਥਨ ਦੇਣਗੇ ਜੋ ਉਨ੍ਹਾਂ ਦੀ ਐਸੋਸੀਏਸ਼ਨ ਦੀਆਂ ਮੁਸ਼ਕਲਾਂ ਦਾ ਹੱਲ ਕਰੇਗੀ ਤੇ ਸਾਫ ਸੁਥਰੇ ਉਮੀਦਵਾਰਾਂ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਕਰਨਗੇ। ਮੀਟਿੰਗ ਦੌਰਾਨ ਇਕੱਠੇ ਹੋਏ ਫੰਡਾਂ ਦੀ ਜਾਣਕਾਰੀ ਵੀ ਦਿੱਤੀ ਗਈ ਤੇ ਨਾਲ ਹੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਹੋਰ ਵੀ ਡਾਕਟਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਉਹਨਾਂ ਦੀ ਯੂਨੀਅਨ ਦਾ ਹਿੱਸਾ ਬਣਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰਧਾਨ ਦੀਪਕ, ਡਾ ਸ਼ਾਮ ਲਾਲ, ਡਾ. ਅਸ਼ਵਨੀ ਕੁਮਾਰ, ਡਾ. ਵਰਿੰਦਰ ਸਿੰਘ, ਡਾ. ਦਲੇਰ ਸਿੰਘ ਜੌਹਲ, ਡਾ.ਬਿਕਰਮਜੀਤ ਸਿੰਘ, ਡਾ.ਜਤਿੰਦਰ ਸਿੰਘ, ਡਾ. ਰਛਪਾਲ ਸਿੰਘ, ਡਾ. ਤਰਸੇਮ ਸਿੰਘ, ਡਾ. ਸੁਖਚੰਦਨ ਸਿੰਘ, ਡਾ. ਬਲਕਾਰ ਸਿੰਘ ਵਡਾਲਾ ਜੌਹਲ ਅਤੇ ਹੋਰ ਵੀ ਕਈ ਆਰ ਐਮ ਪੀ ਡਾਕਟਰ ਸਾਥੀ ਹਾਜ਼ਰ ਸਨ।

