ਕਪੂਰਥਲਾ ਪੁਲਿਸ ਵੱਲੋਂ 03 ਕਿਲੋ ਅਫੀਮ, 200 ਗ੍ਰਾਮ ਹੈਰੋਇੰਨ, ਦੇਸੀ ਪਿਸਟਲ ਅਤੇ ਡਰੱਗ ਮਨੀ ਸਮੇਤ 1 ਨਸ਼ਾ ਤਸਕਰ ਕਾਬੂ

ਕਪੂਰਥਲਾ ਪੁਲਿਸ ਵੱਲੋਂ 03 ਕਿਲੋ ਅਫੀਮ, 200 ਗ੍ਰਾਮ ਹੈਰੋਇੰਨ, ਦੇਸੀ ਪਿਸਟਲ ਅਤੇ ਡਰੱਗ ਮਨੀ ਸਮੇਤ 1 ਨਸ਼ਾ ਤਸਕਰ ਕਾਬੂ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਸਰਬਜੀਤ ਰਾਏ ਪੁਲਿਸ ਕਪਤਾਨ ਤਫਤੀਸ਼ ਕਪੂਰਥਲਾ, ਗੁਰਮੀਤ ਸਿੰਘ, ਉੱਪ ਪੁਲਿਸ ਕਪਤਾਨ (ਡਿਟੈਕਟਿਵ) ਕਪੂਰਥਲਾ ਦੀਆਂ ਹਦਾਇਤਾਂ ਅਨੁਸਾਰ ਇੰਸਪੈਕਟਰ ਜਰਨੈਲ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਨੂੰ ਇਸ ਸਬੰਧੀ ਸਪੈਸ਼ਲ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਸ ਸਬੰਧੀ SI ਲਾਭ ਸਿੰਘ ਸੀ.ਆਈ.ਏ ਸਟਾਫ ਕਪੂਰਥਲਾ ਨੇ ਸਮੇਤ ਪੁਲਿਸ ਪਾਰਟੀ ਦੇ ਰਾਮਪਾਲ ਪੁੱਤਰ ਲੇਟ ਰਮੇਸ਼ ਕੁਮਾਰ ਵਾਸੀ ਮਹੱਲਾ ਲਾਮਿਆ ਸਰਾਫਾ ਬਜਾਰ ਫਗਵਾੜਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 03 ਕਿਲੋ ਅਫੀਮ, 200 ਗ੍ਰਾਮ ਹੈਰੋਇੰਨ, 01 ਦੇਸੀ ਪਿਸਟਲ 32 ਬੋਰ ਸਮੇਤ 06 ਰੌਂਦ ਜਿੰਦਾ ਅਤੇ 05 ਲੱਖ 07 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ

51 Views