ਸੰਨਫਲਾਵਰ ਹਾਈ ਸਕੂਲ ਫਗਵਾੜਾ ਦਾ ਨਤੀਜਾ 100%, ਰਿਹਾ

ਸੰਨਫਲਾਵਰ ਹਾਈ ਸਕੂਲ ਫਗਵਾੜਾ ਦਾ ਨਤੀਜਾ 100%, ਰਿਹਾ

ਪ੍ਰਿੰਸੀਪਲ ਮਿ. ਰੋਬਿਨ ਸਿੰਘ ਨੇ ਬੱਚਿਆਂ ਨੂੰ ਦਿੱਤੀ ਵਧਾਈ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਊ ਸੰਨਫਲਾਵਰ ਹਾਈ ਸਕੂਲ, ਫਗਵਾੜਾ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਵਿੱਚ ਸ਼ਾਨਦਾਰ ਅੰਕ ਹਾਸਲ ਕੀਤੇ ਸਕੂਲ ਦਾ ਨਤੀਜਾ 100%, ਰਿਹਾ ਇਸ ਵਿੱਚ ਰੋਹਿਨੀ ਸਹੋਤਾ ਨੇ 96%, ਅੰਕ ਲੈਕੇ ਪਹਿਲਾ ਸਥਾਨ ਪੂਜਾ ਸ਼ਰਮਾ ਨੇ 95 % ਅੰਕ ਲੈਕੇ ਦੂਜਾ ਸਥਲ ਤੇ ਤਨੀਸ਼ਾ ਕਪੂਰ ਨੇ 92% ਲੈਕੇ ਤੀਜਾ ਸਥਾਨ ਹਾਸਲ ਕੀਤਾ (6) ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ (16) ਵਿਦਿਆਰਥੀਆਂ ਨੇ 85% ਤੋਂ ਵੱਧ ਅੰਕ ਪ੍ਰਾਪਤ ਕੀਤੇ (4) ਵਿਦਿਆਰਥੀਆਂ ਨੇ 80% ਤੋਂ ਵੱਧ ਅੰਕ ਪ੍ਰਾਪਤ ਕੀਤੇ ਬਾਕੀ ਸਾਰੇ ਵਿਦਿਆਰਖੀ ਫਸਟ ਡਿਵੀਜਨ ਵਿੱਚ ਪਾਸ ਹੋਏ ਸਕੂਲ ਦੇ ਚੇਅਰਮੈਨ ਸ੍ਰੀ ਮਤੀ ਜਸਵਿੰਦਰ ਕੌਰ ਭੱਟੀ ਅਤੇ ਪ੍ਰਿੰਸੀਪਲ ਮਿ. ਰੋਬਿਨ ਸਿੰਘ ਨੇ ਸਾਰੇ ਵਿਦਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਬਹੁਤ-2 ਵਧਾਈ ਦਿੱਤੀ, ਇਸ ਮੌਕੇ ਤੇ ਡਾ. ਰਾਧਿਕਾ ( ਦ ਡੈਂਟਲ ਹਬ ) ਤੇ ਸ: ਹਰਕਿਰਪਾਲ ਸਿੰਘ ਬਾਜਵਾ ਹਾਜ਼ਰ ਸਨ ਸਕੂਲ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਸਕੂਲ ਦੇ ਪ੍ਰਿੰਸੀਪਲ ਮਿ. ਰੋਬਿਨ ਸਿੰਘ ਨੇ ਬੱਚਿਆਂ ਨੂੰ ਕਿਹਾ ਕਿ ਉਹ ਇਸੇ ਤਰ੍ਹਾਂ ਅੱਗੇ ਵੀ ਵੱਡੀਆਂ ਜਮਾਤਾਂ ਵਿੱਚ ਵੱਧ ਤੋ ਵੱਧ ਨੰਬਰ ਲੈਣ ਅੰਤ ਆਪਣੇ ਮਾਤਾ ਪਿਤਾ ਦਾ ਨਾਂ ਉੱਚਾ ਕਰਨ

43 Views