10ਵੀਂ ਦੀ ਪੰਜਾਬ ਬੋਰਡ ਪ੍ਰੀਖਿਆ ‘ਚ ਮਾਂ ਅੰਬੇ ਗਰਲਜ਼ ਸੀ.ਸੈ. ਸਕੂਲ ਭਾਣੋਕੀ ਦਾ ਨਤੀਜਾ ਰਿਹਾ ਸ਼ਾਨਦਾਰ

10ਵੀਂ ਦੀ ਪੰਜਾਬ ਬੋਰਡ ਪ੍ਰੀਖਿਆ ‘ਚ ਮਾਂ ਅੰਬੇ ਗਰਲਜ਼ ਸੀ.ਸੈ. ਸਕੂਲ ਭਾਣੋਕੀ ਦਾ ਨਤੀਜਾ ਰਿਹਾ ਸ਼ਾਨਦਾਰ

ਮੈਰਿਟ ‘ਚ ਆਈ ਵਿਦਿਆਰਥਣ ਨੂੰ ਦਿੱਤਾ 51 ਹਜ਼ਾਰ ਰੁਪਏ ਨਕਦ ਇਨਾਮ

13 ਵਿਦਿਆਰਥਣਾਂ ਨੂੰ ਮਿਲੇ 90% ਤੋਂ ਵੱਧ ਅੰਕ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ ਮਹੀਨੇ ‘ਚ ਲਈ ਗਈ 10ਵੀਂ ਦੀ ਸਾਲਾਨਾ ਬੋਰਡ ਪ੍ਰੀਖਿਆ ਵਿੱਚ ਮਾਂ ਅੰਬੇ ਗਲਾਰਜ਼ ਸੀ.ਐਸ.ਸੀ. ਸਕੂਲ ਭਾਣੋਕੀ ਫਗਵਾੜਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਸਕੂਲ ਦੀ ਪ੍ਰਿੰਸੀਪਲ ਕੁਲਵਿੰਦਰ ਕੌਰ ਪਰਮਾਰ ਨੇ ਦੱਸਿਆ ਕਿ ਸਕੂਲ ਦੀਆਂ 23 ਵਿਦਿਆਰਥਣਾਂ ਨੇ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ‘ਚ 13 ਵਿਦਿਆਰਥਣਾਂ ਨੇ 90 ਫੀਸਦੀ ਤੋਂ ਵੱਧ ਅੰਕ, ਛੇ ਵਿਦਿਆਰਥਣਾਂ ਨੇ 80 ਫੀਸਦੀ ਤੋਂ ਵੱਧ ਅੰਕ ਅਤੇ ਚਾਰ ਵਿਦਿਆਰਥਣਾਂ ਨੇ 70 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ 96.46 ਫੀਸਦੀ ਅੰਕ ਲੈ ਕੇ ਮੈਰਿਟ ਸੂਚੀ ਵਿੱਚ ਸਥਾਨ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਰੀਆ ਸਕੂਲ ਵਿਚ ਪਹਿਲੇ, ਸਾਨੀਆ ਜੱਖੂ 96.3 ਫੀਸਦੀ ਅੰਕ ਲੈ ਕੇ ਦੂਜੇ ਅਤੇ ਮੁਸਕਾਨ ਬੰਗੜ 93.69 ਫੀਸਦੀ ਅੰਕ ਲੈ ਕੇ ਸਕੂਲ ਵਿੱਚ ਤੀਜੇ ਸਥਾਨ ’ਤੇ ਰਹੀ। ਸਕੂਲ ਚੇਅਰਮੈਨ ਨਿਰਮਲ ਸਿੰਘ ਅਤੇ ਹਰਭਜਨ ਕੌਰ ਵਲੋਂ ਮੈਰਿਟ ਵਿੱਚ ਆਈ ਵਿਦਿਆਰਥਣ ਰੀਆ ਨੂੰ 51 ਹਜ਼ਾਰ ਰੁਪਏ ਦਾ ਨਕਦ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਇਸ ਤੋਂ ਇਲਾਵਾ ਸਾਨੀਆ ਜੱਖੂ ਨੂੰ 5100 ਰੁਪਏ ਅਤੇ ਮੁਸਕਾਨ ਬੰਗੜ ਨੂੰ 3100 ਰੁਪਏ ਦਾ ਨਗਦ ਇਨਾਮ ਦਿੰਦਿਆਂ ਭਵਿੱਖ ਵਿੱਚ ਹੋਰ ਸਖ਼ਤ ਮਿਹਨਤ ਨਾਲ ਉਚੇਰੀ ਵਿੱਦਿਆ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਚੇਅਰਮੈਨ ਨਿਰਮਲ ਸਿੰਘ ਅਤੇ ਹਰਭਜਨ ਕੌਰ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਕੇ.ਕੇ. ਸਰਦਾਨਾ, ਸਕੱਤਰ ਅਵਤਾਰ ਸਿੰਘ ਅਤੇ ਮਲਕੀਅਤ ਸਿੰਘ ਰਘਬੋਤਰਾ ਨੇ ਵੀ ਸਕੂਲ ਦੇ ਸ਼ਾਨਦਾਰ ਨਤੀਜੇ ਲਈ ਪਿ੍ਰੰਸੀਪਲ ਕੁਲਵਿੰਦਰ ਕੌਰ ਪਰਮਾਰ ਸਮੇਤ ਸਮੂਹ ਸਟਾਫ਼ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਨੇ ਵਿਦਿਆਰਥਣਾਂ ਦੇ ਵਧੀਆ ਰਿਜਲਟ ਲਈ ਮਾਪਿਆਂ ਨੂੰ ਵੀ ਸ਼ੁੱਭ ਇੱਛਾਵਾਂ ਦਿੱਤੀਆਂ

37 Views