ਫਗਵਾੜਾ ਪੁਲਿਸ ਵੱਲੋਂ ਜਾਅਲੀ ਮੋਹਰਾਂ ਸਮੇਤ ਦੋ ਦੋਸ਼ੀ ਗ੍ਰਿਫਤਾਰ*

*ਫਗਵਾੜਾ ਪੁਲਿਸ ਵੱਲੋਂ ਜਾਅਲੀ ਮੋਹਰਾਂ ਸਮੇਤ ਦੋ ਦੋਸ਼ੀ ਗ੍ਰਿਫਤਾਰ*

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਫਗਵਾੜਾ ਪੁਲਿਸ ਦੀ ਟੀਮ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀਆਂ ਹਦਾਇਤਾਂ, ਜਸਪ੍ਰੀਤ ਸਿੰਘ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ 3 ਜਾਅਲੀ ਮੋਹਰਾਂ ਸਮੇਤ ਦੋ ਦੋਸ਼ੀ ਗ੍ਰਿਫਤਾਰ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੇ ਦੱਸਿਆ ਕਿ ਜਤਿੰਦਰ ਸਿੰਘ ਉਰਫ ਸੋਨੂੰ ਸੂਦ ਵਾਸੀ ਪਿੰਡ ਪਾਸ਼ਟਾ ਥਾਣਾ ਰਾਵਲਪਿੰਡੀ ਜੋ ਕਿ ਮੁਕੱਦਮਾ ਨੰਬਰ 59 ਮਿਤੀ 05.04.2023 ਅ/ਧ 420,465,467,468, 471,205,120-ਬੀ ਭ:ਦ: ਥਾਣਾ ਸਿਟੀ ਫਗਵਾੜਾ ਜਿਲਾ ਕਪੂਰਥਲਾ ਬਰਖਿਲਾਫ ਜਤਿੰਦਰ ਸਿੰਘ ਉਰਫ ਸੋਨੂੰ ਸੂਦ ਵਾਸੀ ਪਿੰਡ ਪਾਸ਼ਟਾ ਥਾਣਾ ਰਾਵਲਪਿੰਡੀ ਅਤੇ ਹੋਰ ਤਿੰਨ ਅਣਪਛਾਤੇ ਦੋਸ਼ੀਆਂ ਖਿਲਾਫ ਦਰਜ ਰਜਿਸਟਰ ਹਇਆ ਹੈ ਜੋ ਮੁਕੱਦਮਾ ਹਜਾ ਵਿੱਚ ਦੋਸ਼ੀ ਜਤਿੰਦਰ ਸਿੰਘ ਉਰਫ ਸੋਨੂੰ ਸੂਦ ਪਹਿਲਾਂ ਹੀ ਮਾਡਰਨ ਜੇਲ੍ਹ ਕਪੂਰਥਲਾ ਵਿੱਚ ਬੰਦ ਸੀ ਨੂੰ ਮਿਤੀ 15.04.2024 ਨੂੰ ਪ੍ਰੋਡੰਕਸ਼ਨ ਵਾਰੰਟ ਤੇ ਲਿਆ ਕੇ ਮੁਕੱਦਮਾ ਨੰਬਰ 59 ਮਿਤੀ 05.04.2023 ਜੇਰੇ ਧਾਰਾ 420,465,467,468,471,205,120-ਬੀ ਭ/ਦੇ ਤਹਿਤ ਥਾਣਾ ਸਿਟੀ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿੱਚ ਇਸ ਦੀ ਗ੍ਰਿਫਤਾਰੀ ਪਾਈ ਗਈ, ਜਿਸ ਨੇ ਫਰਦ ਇੰਕਸ਼ਾਫ ਵਿੱਚ ਦੱਸਿਆ ਕਿ ਉਸ ਨੇ ਅਵਜਿੰਦਰ ਸਿੰਘ ਉਰਫ ਰਾਜਾ ਪੁੱਤਰ ਗੁਰਦੇਵ ਸਿੰਘ ਵਾਸੀ ਅਰਜੁਨ ਬਾਲ ਨੂੰ ਜੋ ਜਾਅਲੀ ਕਾਗਜ ਤਿਆਰ ਕਰਕੇ ਲੋਕਾਂ ਦੀਆਂ ਜਮਾਨਤਾਂ ਕਰਾਂਉਂਦਾ ਹੈ, ਨੂੰ ਉਸ ਦੀ ਜਮਾਨਤ ਕਰਾਉਣ ਲਈ ਕਿਹਾ ਸੀ। ਜਿਸ ਨੇ ਉਸ ਦੀ ਮਾਤਾ ਤੋਂ ਇਸ ਕੰਮ ਲਈ 12,000/-ਰੁਪਏ ਲਏ ਸਨ। ਜਿਸ ਦੇ ਅਧਾਰ ਤੇ ਮਿਤੀ 16.04.2024 ਨੂੰ ਅਵਜਿੰਦਰ ਸਿੰਘ ਉਰਫ ਰਾਜਾ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ। ਅਵਜਿੰਦਰ ਸਿੰਘ ਨੇ ਪੁਲਿਸ ਪਾਸ ਪੁੱਛਗਿੱਛ ਦੌਰਾਨ ਫਰਦ ਇੰਕਸ਼ਾਫ ਕੀਤਾ ਹੈ ਕਿ ਜਤਿੰਦਰ ਸੂਦ ਦੀ ਜਮਾਨਤ ਕਰਾਉਣ ਵਿੱਚ ਮਨਵੀਰ ਸਿੰਘ ਉਰਫ ਮੰਗੂ ਪੁੱਤਰ ਸੁਖਦੇਵ ਸਿੰਘ ਵਾਸੀ ਵਾਰਡ ਨੰਬਰ 09 ਜਵਾਹਰ ਨਗਰ ਆਦਮਪੁਰ ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਜੋ ਕਿਸੇ ਹੋਰ ਮੁਕੱਦਮਾ ਵਿੱਚ ਕਪੂਰਥਲਾ ਜੇਲ ਵਿੱਚ ਬੰਦ ਹੈ, ਵੀ ਸ਼ਾਮਲ ਸੀ, ਜਿਸ ਨੇ ਜਾਅਲੀ ਕਾਗਜਾਤ ਤਿਆਰ ਕੀਤੇ। ਉਹਨਾਂ ਨਾਲ ਕੁਲਦੀਪ ਸਿੰਘ ਉਰਫ ਸਾਬੀ ਪੁੱਤਰ ਨਾਮਲੂਮ ਵਾਸੀ ਮਹਿਤਪੁਰ ਥਾਣਾ ਆਦਮਪੁਰ ਜਿਲਾ ਜਲੰਧਰ ਵੀ ਸ਼ਾਮਲ ਸੀ। ਦੌਰਾਨੇ ਤਫਤੀਸ਼ ਦੋਸ਼ੀ ਅਵਜਿੰਦਰ ਸਿੰਘ ਪਾਸੋਂ 03 ਜਾਅਲੀ ਮੋਹਰਾਂ ਬ੍ਰਾਮਦ ਕੀਤੀਆਂ ਗਈਆਂ ਹਨ

47 Views