ਪੁਲਿਸ ਵੱਲੋਂ ਦੋ ਪਿਸਟਲਾਂ ਸਮੇਤ ਬੰਬੀਹਾ ਗਰੁੱਪ ਨਾਲ ਸਬੰਧਿਤ ਇੱਕ ਕਾਬੂ*

*ਪੁਲਿਸ ਵੱਲੋਂ ਦੋ ਪਿਸਟਲਾਂ ਸਮੇਤ ਬੰਬੀਹਾ ਗਰੁੱਪ ਨਾਲ ਸਬੰਧਿਤ ਇੱਕ ਕਾਬੂ*

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀਆਂ ਹਦਾਇਤਾਂ, ਜਸਪ੍ਰੀਤ ਸਿੰਘ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ 2 ਪਿਸਟਲਾਂ ਸਮੇਤ ਦੇਸ਼ੀ ਗ੍ਰਿਫਤਾਰ ਕੀਤੇ ਗਏ ਹਨ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੇ ਦੱਸਿਆ ਕਿ ਫਗਵਾੜਾ ਪੁਲਿਸ ਵੱਲੋਂ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ, ਉਹਨਾਂ ਵੱਲੋਂ ਜਸਪ੍ਰੀਤ ਸਿੰਘ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਦਰ ਫਗਵਾੜਾ ਵੱਲੋਂ ਮੁਕੱਦਮਾ ਨੰਬਰ 25 ਮਿਤੀ 12.03.2024 ਅ/ਧ 25-54-59 ਅਸਲਾ ਐਕਟ ਥਾਣਾ ਸਦਰ ਫਗਵਾੜਾ ਬਰਖਿਲਾਫ ਦਿਲਦਾਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਜੇਠੂਵਾਲ ਥਾਣਾ ਕੰਬੋਆ
ਜ਼ਿਲ੍ਹਾ ਅਮ੍ਰਿਤਸਰ ਦੇ ਥਾਣਾ ਸਦਰ ਫਗਵਾੜਾ ਦਰਜ ਰਜਿਸਟਰ ਕਰਕੇ ਉਸ ਪਾਸੋਂ ਇੱਕ ਪਿਸਟਲ ਅਤੇ ਸਮੇਤ ਰੱਦ ਅਤੇ 9,80,000/-ਰੁਪਏ
ਬ੍ਰਾਮਦ ਕੀਤੇ ਸਨ। ਦੌਰਾਨੇ ਪੁੱਛਗਿੱਛ ਦੋਸ਼ੀ ਦਿਲਦਾਰ ਸਿੰਘ ਨੇ ਮੰਨਿਆ ਸੀ ਕਿ ਬ੍ਰਾਮਦ ਸ਼ੁਦਾ ਪਿਸਟਲ ਉਸ ਨੇ ਵਿਸ਼ਾਲ ਉਰਫ ਵਿੱਕੀ ਪੁੱਤਰ ਸਾਬ
ਵਾਸੀ ਪਿੰਡ ਸੋਢੀ ਥਾਣਾ ਰੱਖੇ ਹੋਏ ਹਨ। ਜਿਸ ਤੇ ਮੁਕੱਦਮਾ ਹਜਾ ਵਿੱਚ ਵਿਸ਼ਾਲ ਉਰਫ ਵਿੱਕੀ ਉਕਤ ਨੂੰ ਨਾਮਜਦ ਕੀਤਾ ਗਿਆ। ਜੋ ਵਿਸ਼ਾਲ ਉਰਫ ਵਿੱਕੀ ਮੁਕੱਦਮਾ ਨੰਬਰ 16/2022 ਅ/ਧ 302 ਭ:ਦ ਥਾਣਾ ਹੁੱਡਾ ਜਗਾਧਰੀ ਕੁਰੂਕਸ਼ੇਤਰ ਹਰਿਆਣਾ ਵਿੱਚ ਜਿਲਾ ਜੇਲ੍ਹ ਕੁਰੂਕਸ਼ੇਤਰ ਹਰਿਆਣਾ ਬੰਦ ਸੀ ਜਿਸ ਨੂੰ ਮਿਤੀ 12.04.2024 ਨੂੰ 05 ਦਿਨ ਦੇ ਪ੍ਰੋਡੈਕੰਸ਼ਨ ਵਾਰੰਟ ਤੇ ਲਿਆ ਕੇ ਉਸ ਪਾਸੋ ਪੁੱਛਗਿੱਛ ਕੀਤੀ ਗਈ। ਜੋ ਦੋਰਾਨੇ ਤਫਤੀਸ਼ ਮਿਤੀ 16.04.24 ਨੂੰ ਵਿਸ਼ਾਲ ਉਰਫ ਵਿੱਕੀ ਦੀ ਨਿਸ਼ਾਨਦੇਹੀ ਪਰ ਉਸ ਦੇ ਘਰ ਤੋਂ ਇੱਕ ਪਿਸਟਲ .32 ਬੋਰ ਅਤੇ ਇੱਕ ਦੇਸ਼ੀ ਕੱਟਾ ਬ੍ਰਾਮਦ ਕੀਤੇ
ਗਏ ਹਨ ਦੋਸ਼ੀ ਵਿਸ਼ਾਲ ਉਰਫ ਵਿੱਕੀ ਕੁਰੂਕਸ਼ੇਤਰ ਏਰੀਆ ਵਿੱਚ ਕਾਫੀ ਸਰਗਰਮ ਸੀ ਦੋਸ਼ੀ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਉਹ ਬੰਬੀਹਾ
ਗੈਂਗ ਨਾਲ ਸਬੰਧਿਤ ਸੀ ਤੇ ਉਹ ਅਸਲਾ ਮੱਧ ਪ੍ਰਦੇਸ਼ ਤੋਂ ਖਰੀਦ ਕਰਕੇ ਲਿਆਉਂਦਾ ਸੀ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ
ਵਿਸ਼ਾਲ ਉਰਫ ਵਿੱਕੀ ਉਕਤ ਦਾ 2 ਦਿਨ ਦਾ ਹੋਰ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ, ਜਿਸ ਦੀ ਪੁੱਛਗਿੱਛ ਦੌਰਾਨ ਹੋਰ ਸਨਸਨੀਖੇਜ
ਖੁਲਾਸੇ ਹੋਣ ਦੀ ਸੰਭਾਵਨਾ ਹੈ

45 Views