*ਫਗਵਾੜਾ ਪੁਲਿਸ ਵੱਲੋ ਨਕਲੀ ਦੁੱਧ/ਘਿਓ ਬਣਾਉਣ ਵਾਲੀ ਸਮੱਗਰੀ ਸਮੇਤ ਦੋਸ਼ੀ ਗ੍ਰਿਫਤਾਰ*

*ਫਗਵਾੜਾ ਪੁਲਿਸ ਵੱਲੋ ਨਕਲੀ ਦੁੱਧ/ਘਿਓ ਬਣਾਉਣ ਵਾਲੀ ਸਮੱਗਰੀ ਸਮੇਤ ਦੋਸ਼ੀ ਗ੍ਰਿਫਤਾਰ*

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਫਗਵਾੜਾ ਪੁਲਿਸ ਦੀ ਟੀਮ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀਆਂ ਹਦਾਇਤਾਂ ਜਸਪ੍ਰੀਤ ਸਿੰਘ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਨਿਗਰਾਨੀ ਹੇਠ ਐਸ.ਆਈ. ਲਾਭ ਸਿੰਘ ਮੁੱਖ ਅਫਸਰ ਥਾਣਾ ਰਾਵਲਪਿੰਡੀ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ ਨਕਲੀ ਦੁੱਧ/ਘਿਓ ਤਿਆਰ ਕਰਨ ਵਾਲੀ ਸਮੱਗਰੀ ਸਮੇਤ ਦੋਸ਼ੀ ਗ੍ਰਿਫਤਾਰ ਕੀਤਾ ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਨੇ ਦੱਸਿਆ ਕਿ ਥਾਣਾ ਵ ਮਿਤੀ 16-04-2024 ਨੂੰ ਪਿੰਡ ਪਾਸ਼ਟਾ ਨਜਦੀਕ ਪੈਟਰੋਲ ਪੰਪ ਗੁੱਜਰਾ ਦੇ ਦੋ ਡੇਰੇ ਹਨ, ਜਿੱਥੇ ਰਹਿੰਦੇ ਗੁੱਜਰ ਬਲਾਲ ਪੁੱਤਰ ਫਤਿਹ ਮੁਹੰਮਦ, ਇਮਾਮ ਹੁਸੈਨ ਪੁੱਤਰ ਫਤਿਹ ਮੁਹੰਮਦ ਵਾਸੀਆਨ ਪਿੰਡ ਪਾਸ਼ਟਾ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਅਤੇ ਹਨੀਫ ਉਰਫ ਰਫੀ ਪੁੱਤਰ ਉਮਰਦੀਨ ਵਾਸੀ ਖਰਲ ਕਲਾਂ ਥਾਣਾ ਭੋਗਪੁਰ ਜਿਲਾ ਜਲੰਧਰ ਦਿਹਾਤੀ ਜੋ ਤਿੰਨੋਂ ਹੀ ਮਿਲ ਕੇ ਨਕਲੀ ਕਰੀਮ ਅਤੇ ਨਕਲੀ ਦੇਸੀ ਘਿਓ ਭੋਲੇ ਭਾਲੇ ਲੋਕਾਂ ਨੂੰ ਵੇਚ ਕੇ ਕਾਫੀ ਕਮਾਈ ਕਰ ਰਹੇ ਹਨ, ਜਿਸ ਤੇ ਐਸ.ਆਈ. ਲਾਭ ਸਿੰਘ ਮੁੱਖ ਅਫਸਰ ਥਾਣਾ ਰਾਵਲਪਿੰਡੀ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀਆਂ ਦੇ ਡੇਰੇ ਤੇ ਰੇਡ ਕਰਕੇ ਹਨੀਫ ਉਰਫ ਰਫੀ ਪੁੱਤਰ ਉਮਰਦੀਨ ਵਾਸੀ ਖਰਲ ਕਲਾਂ ਥਾਣਾ ਭੋਗਪੁਰ ਜ਼ਿਲ੍ਹਾ ਜਲੰਧਰ ਦਿਹਾਤੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਨੰਬਰ 22 ਮਿਤੀ 16-04-2024 ਅ/ਧ 7 ਈ.ਸੀ. ਐਕਟ ਵਾਧਾ ਜੁਰਮ 420,270 ਭ:ਦ: ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਫੂਡ ਇੰਸਪੈਕਟਰ ਪ੍ਰਭਜੋਤ ਕੌਰ ਨੂੰ ਹਮਰਾਹ ਲੈ ਕੇ ਉਸ ਦੇ ਕਬਜੇ ਵਿੱਚੋਂ 60 ਪੈਕਟ ਰਿਫਾਇਡ ਮਾਰਕਾ ਮਹਾਕੋਸ਼, 06 ਪੈਕੇਟ ਸੁੱਕਾ ਦੁੱਧ ਮਾਰਕਾ ਹੈਲਥ ਹਾਰਡ 25 ਸਪਰੇਅ ਡਰਾਈਡ ਪਾਊਡਰ ਮਾਰਕਾ ਮੂਰਲੀ ਅਤੇ ਇੱਕ ਕੈਨ ਕਰੀਮ ਦੇ ਬ੍ਰਾਮਦ ਕੀਤੇ ਗਏ ਹਨ ਬਾਕੀ ਰਹਿੰਦੇ ਗੁੱਜਰ ਬਲਾਲ ਪੁੱਤਰ ਫਤਿਹ ਮੁਹੰਮਦ ਅਤੇ ਇਮਾਮ ਹੁਸੈਨ ਪੁੱਤਰ ਫਤਿਹ ਮੁਹੰਮਦ ਵਾਸੀਆਨ ਪਿੰਡ ਪਾਸ਼ਟਾ ਥਾਣਾ ਰਾਵਲਪਿੰਡੀ ਜਿਲਾ ਕਪੂਰਥਲਾ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਗ੍ਰਿਫਤਾਰ ਦੋਸ਼ੀ ਹਨੀਫ ਮੁਹੰਮਦ ਉਕਤ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਉਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਤੋਂ ਹੋਰ ਵੀ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ

66 Views