ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਨਾਉਣਾ ਸਹੀ ਫੈਸਲਾ – ਨਿਰਮਲ ਨਿਗਾਹ

ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਨਾਉਣਾ ਸਹੀ ਫੈਸਲਾ – ਨਿਰਮਲ ਨਿਗਾਹ

ਭਾਰੀ ਅੰਤਰ ਨਾਲ ਜਿੱਤ ਦੀ ਪ੍ਰਗਟਾਈ ਉਮੀਦ

ਫਗਵਾੜਾ ( ਡਾ ਰਮਨ/ ਹਰਦਿਆਲ ਸਿੰਘ ਸੰਧੂ ) ਭਾਜਪਾ ਵਲੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦਾ ਸਵਾਗਤ ਕਰਦਿਆਂ ਡਾ. ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਰਜਿ. ਅਠੌਲੀ ਦੇ ਪ੍ਰਧਾਨ ਨਿਰਮਲ ਨਿਗਾਹ (ਗੋਰਾ) ਨੇ ਕਿਹਾ ਕਿ ਭਾਜਪਾ ਨੇ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇ ਕੇ ਬਹੁਤ ਹੀ ਵਧੀਆ ਫੈਸਲਾ ਲਿਆ ਹੈ ਕਿਉਂਕਿ ਉਹਨਾਂ ਦੇ ਪਤੀ ਅਤੇ ਮੌਜੂਦਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਜਿੱਥੇ ਦੋ ਵਾਰ ਫਗਵਾੜਾ ਹਲਕੇ ਤੋਂ ਵਿਧਾਇਕ ਰਹਿੰਦੇ ਹੋਏ ਅਠੌਲੀ ਸਮੇਤ ਇੱਥੋਂ ਦੇ ਪਿੰਡਾਂ ਦਾ ਬਹੁਤ ਵਿਕਾਸ ਕਰਵਾਇਆ, ਉੱਥੇ ਹੀ 2019 ਤੋਂ ਹੁਣ ਤੱਕ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਬਤੌਰ ਮੈਂਬਰ ਪਾਰਲੀਮੈਂਟ ਵੋਟਰਾਂ ਦਾ ਦਿੱਲ ਜਿੱਤਿਆ ਹੈ। ਉਹਨਾਂ ਦੀ ਧਰਮ ਪਤਨੀ ਅਨੀਤਾ ਕੈਂਥ ਨੇ ਵੀ ਬਤੌਰ ਸਮਾਜ ਸੇਵਿਕਾ ਹਲਕੇ ਵਿਚ ਲਗਾਤਰ ਸਰਗਰਮ ਰਹੇ ਅਤੇ ਆਪਣੀ ਵੱਖਰੀ ਪਹਿਚਾਣ ਕਾਇਮ ਕੀਤੀ ਹੈ। ਨਿਰਮਲ ਨਿਗਾਰ (ਗੋਰਾ) ਨੇ ਭਰੋਸਾ ਜਤਾਇਆ ਕਿ ਹਲਕੇ ਦੇ ਵੋਟਰ ਅਨੀਤਾ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਭਾਰੀ ਅੰਤਰ ਨਾਲ ਜਿਤਾਉਣਗੇ

41 Views