ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ‘ਚ ਸਾਥੀਆਂ ਸਮੇਤ ਸ਼ਾਮਲ ਹੋਏ ‘ਆਪ’ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ
ਸ੍ਰੀ ਰਾਮ ਨੌਮੀ ਸ਼ੋਭਾ ਯਾਤਰਾ ‘ਚ ਸਾਥੀਆਂ ਸਮੇਤ ਸ਼ਾਮਲ ਹੋਏ ‘ਆਪ’ ਆਗੂ ਦਲਜੀਤ ਰਾਜੂ ਦਰਵੇਸ਼ ਪਿੰਡ
ਪ੍ਰਬੰਧਕਾਂ ਨੇ ਪਤਵੰਤਿਆਂ ਨੂੰ ਕੀਤਾ ਸਨਮਾਨਤ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ ਨੇ ਆਪਣੇ ਸਾਥੀਆਂ ਸਮੇਤ ਅੱਜ ਫਗਵਾੜਾ ਵਿਖੇ ਸ਼੍ਰੀ ਰਾਮ ਨੌਮੀ ਦੇ ਸਬੰਧ ‘ਚ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ‘ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੁੰਦਰ ਪਾਲਕੀ ’ਚ ਸੁਸ਼ੋਭਿਤ ਭਗਵਾਨ ਸ਼੍ਰੀ ਰਾਮ ਦੇ ਬਾਲ ਸਰੂਪ ਰਾਮਲਲਾ ਅੱਗੇ ਨਤਮਸਤਕ ਹੁੰਦਿਆਂ ਆਸ਼ੀਰਵਾਦ ਲਿਆ। ਦਲਜੀਤ ਰਾਜੂ ਨੇ ਸ਼੍ਰੀ ਰਾਮ ਜਨਮ ਉਤਸਵ ਦੀਆਂ ਸ਼ੁਭ ਇੱਛਾਵਾਂ ਦਿੱਤੀਆਂ ਅਤੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਦੇ ਜੀਵਨ ਦਾ ਹਰ ਪ੍ਰਕਰਣ ਸਾਨੂੰ ਪਿਆਰ, ਤਿਆਗ ਅਤੇ ਤਪੱਸਿਆ ਦੀ ਪ੍ਰੇਰਨਾ ਦਿੰਦਾ ਹੈ। ਜੇਕਰ ਉਨ੍ਹਾਂ ਦੇ ਦਰਸਾਏ ਮਾਰਗ ਨੂੰ ਅਪਣਾਇਆ ਜਾਵੇ ਤਾਂ ਅੱਜ ਵੀ ਰਾਮ ਰਾਜ ਦਾ ਅਨੁਭਵ ਕੀਤਾ ਜਾ ਸਕਦਾ ਹੈ। ਦਲਜੀਤ ਰਾਜੂ ਅਤੇ ਹੋਰ ਪਤਵੰਤਿਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਵਰੁਣ ਬੰਗੜ ਚੱਕ ਹਕੀਮ, ਰਘਬੀਰ ਕੌਰ ਮਹਿਲਾ ਵਿੰਗ ਕੋਆਰਡੀਨੇਟਰ, ਬਲਬੀਰ ਠਾਕੁਰ ਬਲਾਕ ਪ੍ਰਧਾਨ, ਸਮਰ ਗੁਪਤਾ ਬਲਾਕ ਪ੍ਰਧਾਨ, ਅਮਰਿੰਦਰ ਸਿੰਘ, ਰਣਜੀਤ ਪਾਲ ਪਾਬਲਾ, ਕੇਸ਼ੀ ਗੰਡਵਾ, ਰਣਬੀਰ ਸਿੰਘ ਜਗਤਪੁਰ ਜੱਟਾਂ, ਬਿੰਦਰ ਸਰਪੰਚ ਮੀਰਾਪੁਰ, ਅਰੁਣ ਵਸ਼ਿਸ਼ਠ, ਮੈਡਮ ਪ੍ਰਭਾ, ਰਜਿੰਦਰ ਕੌਰ ਬਾਬਾ ਗਧੀਆ ਆਦਿ ਹਾਜ਼ਰ ਸਨ

