ਬਾਬਾ ਸਾਹਿਬ ਡਾ. ਅੰਬੇਡਕਰ ਦੀ 133ਵੀਂ ਜਯੰਤੀ ਮੌਕੇ ਕਰਵਾਇਆ 10ਵਾਂ ਯਾਦਗਾਰੀ ਮੇਲਾ

ਬਾਬਾ ਸਾਹਿਬ ਡਾ. ਅੰਬੇਡਕਰ ਦੀ 133ਵੀਂ ਜਯੰਤੀ ਮੌਕੇ ਕਰਵਾਇਆ 10ਵਾਂ ਯਾਦਗਾਰੀ ਮੇਲਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਡਾ. ਬੀ. ਆਰ. ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਡਾ. ਬੀ.ਆਰ. ਅੰਬੇਡਕਰ ਨੌਜਵਾਨ ਸਭਾ ਰਜਿ. ਹਦੀਆਬਾਦ ਫਗਵਾੜਾ ਵਲੋਂ ਰਾਸ਼ਟਰ ਪਿਤਾ ਜੋਤੀਬਾ ਫੂਲੇ, ਬਾਬਾ ਸਾਹਿਬ ਅੰਬੇਡਕਰ, ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਵਸ ਨੂੰ ਸਮਰਪਿਤ 10ਵਾਂ ਯਾਦਗਾਰੀ ਮੇਲਾ ਡਾ. ਬੀ.ਆਰ ਅੰਬੇਡਕਰ ਪਾਰਕ ਹਦੀਆਵਾਦ ਵਿਖੇ ਕਰਵਾਇਆ ਗਿਆ। ਸੁਸਾਇਟੀ ਦੇ ਚੇਅਰਮੈਨ ਰਮੇਸ਼ ਕੌਲ ਅਤੇ ਪ੍ਰਧਾਨ ਸ੍ਰੀਮਤੀ ਸੀਤਾ ਕੌਲ ਦੀ ਅਗਵਾਈ ਹੇਠ ਆਯੋਜਿਤ ਸਮਾਗਮ ਦੇ ਪਹਿਲੇ ਦਿਨ ਸਵੇਰੇ ਪਾਰਕ ਵਿਚ ਸਥਾਪਿਤ ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਹੋਰਨਾਂ ਮਹਾਨ ਸ਼ਖਸੀਅਤਾਂ ਦੇ ਬੁੱਤਾਂ ‘ਤੇ ਫੁੱਲਮਾਲਾਵਾਂ ਭੇਂਟ ਕੀਤੀਆਂ ਗਈਆਂ। ਸ਼ਾਮ ਨੂੰ ਸਲਾਨਾ ਛਿੰਜ ਮੇਲਾ ਕਰਵਾਇਆ ਗਿਆ। ਜਿਸ ਵਿਚ ਨਾਮਵਰ ਪਹਿਲਵਾਨਾ ਨੇ ਜੋਰ ਅਜਮਾਇਸ਼ ਕੀਤੀ। ਦੂਸਰੇ ਦਿਨ ਬਲਵੀਰ ਸਰਪੰਚ ਬਲਾਕੀਪੁਰ ਨੇ ਰਿਬਨ ਕੱਟਣ ਦੀ ਰਸਮ ਨਿਭਾਈ। ਉਪਰੰਤ ਧਾਰਮਿਕ ਤੇ ਸੱਭਿਆਚਾਰਕ ਸਟੇਜ ਸਜਾਈ ਗਈ। ਜਿਸ ਵਿਚ ਮਿਸ਼ਨਰੀ ਗਾਇਕ ਐਸ.ਐਸ. ਆਜਾਦ ਅਤੇ ਆਸ਼ੂ ਸਿੰਘ, ਅਮਰਜੀਤ ਕੌਲ, ਰਮੇਸ਼ ਗਹੌਰੀਆ, ਬਲਬੀਰ ਰਾਗਨੀ ਆਦਿ ਨੇ ਬਾਬਾ ਸਾਹਿਬ ਡਾ. ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਦੇ ਜੀਵਨ ਤੇ ਅਧਾਰਿਤ ਜੋਸ਼ੀਲੇ ਗੀਤਾਂ ਨਾਲ ਉਹਨਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਬੱਚਿਆਂ ਵਲੋਂ ਵੀ ਕੋਰੀਓਗ੍ਰਾਫੀ, ਗੀਤ ਅਤੇ ਭੰਗੜੇ ਆਦਿ ਦੀਆਂ ਖੂਬਸੂਰਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸਕੂਲੀ ਵਿਦਿਆਰਥੀਆਂ ਨੇ ਬਾਬਾ ਸਾਹਿਬ ਦੇ ਜੀਵਨ ਤੇ ਅਧਾਰਤ ਪ੍ਰਭਾਵਸ਼ਾਲੀ ਭਾਸ਼ਣ ਵੀ ਦਿੱਤੇ। ਭੰਤੇ ਡਾ. ਕਰੁਣਾਸ਼ੀਲ ਰਾਹੁਲ, ਸੰਤ ਦੇਸਰਾਜ ਗੋਬਿੰਦਪੁਰਾ ਸਮੇਤ ਹੋਰ ਸ਼ਖਸੀਅਤਾਂ ਨੇ ਮੇਲੇ ਵਿਚ ਹਾਜਰੀ ਲਗਵਾਈ ਅਤੇ ਆਪਣੇ ਵਿਚਾਰਾਂ ਰਾਹੀਂ ਹਾਜਰੀਨ ਨੂੰ ਬਾਬਾ ਸਾਹਿਬ ਡਾ. ਅੰਬੇਡਕਰ, ਜੋਤੀਬਾ ਫੂਲੇ ਅਤੇ ਸਾਹਿਬ ਕਾਂਸ਼ੀ ਰਾਮ ਦੇ ਕ੍ਰਾਂਤੀਕਾਰੀ ਵਿਚਾਰਾਂ ਨਾਲ ਜਾਣੂ ਕਰਵਾਇਆ। ਅਖੀਰ ਵਿਚ ਮੰਚ ਸੰਚਾਲਨ ਕਰਦਿਆਂ ਰਮੇਸ਼ ਕੌਲ ਨੇ ਸਮੂਹ ਐਨ.ਆਰ.ਆਈ. ਵੀਰਾਂ, ਪਤਵੰਤਿਆਂ ਅਤੇ ਮੈਂਬਰਾਂ ਦਾ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਕੈਸ਼ੀਅਰ ਬਿਹਾਰੀ ਲਾਲ ਮਾਹੀ, ਐਡਵੋਕੇਟ ਐਸ.ਐਲ. ਵਿਰਦੀ, ਗੁਰਦਿਆਲ ਬੋਧ, ਤਰਸੇਮ ਬੱਧਣ, ਦੇਵਰਾਜ ਸੰਧੂ, ਜੋਗਿੰਦਰ ਪਾਲ ਝੱਲੀ, ਸੁਰਿੰਦਰ ਢੰਡਾ ਪ੍ਰਧਾਨ ਅੰਬੇਡਕਰ ਸੈਨਾ ਪੰਜਾਬ, ਮਾਸਟਰ ਕੁਲਦੀਪ ਸਿੰਘ, ਰਾਧੇ ਸ਼ਿਆਮ, ਸਰਵਣ ਮਹਿਮੀ, ਸ਼ਰਧਾ ਰਾਮ, ਲੁਭਾਇਆ ਰਾਮ, ਬਲਵੀਰ ਬੀਰਾ, ਐਚ.ਐਲ. ਕੋਲ, ਚਰਨਜੀਤ ਚੰਨੀ, ਕੁਲਵਿੰਦਰ ਭੰਗੂ, ਲੁਭਾਇਆ ਕੋਲ, ਕੁਲਦੀਪ, ਸਰਬਜੀਤ ਕੌਲ, ਬਿੰਦਰ ਕੌਲ, ਨੀਲਮ, ਪ੍ਰੀਆ, ਕਿਰਨ ਸੋਨੀਆ ਆਦਿ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ

36 Views