ਜੀ. ਡੀ. ਆਰ ਡੇ ਪਬਲਿਕ ਬੋਰਡਿੰਗ ਸਕੂਲ ਵਿੱਚ ਮਨਾਇਆ ਗਿਆ ਯੈਲੋ ਡੇ, ਵਿਸਾਖੀ ਤੇ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ
ਜੀ. ਡੀ. ਆਰ ਡੇ ਪਬਲਿਕ ਬੋਰਡਿੰਗ ਸਕੂਲ ਵਿੱਚ ਮਨਾਇਆ ਗਿਆ ਯੈਲੋ ਡੇ, ਵਿਸਾਖੀ ਤੇ ਡਾ. ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ )ਅੱਜ ਜੀ. ਡੀ. ਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿਖੇ ਯੇਲੋ ਡੇ, ਵਿਸਾਖੀ ਤੇ ਡਾ ਭੀਮ ਰਾਓ ਅੰਬੇਡਕਰ ਜੀ ਦਾ ‘ਜਨਮ ਦਿਵਸ ਬੜੀ ਹੀ ਉਤਸ਼ਾਹ ਨਾਲ ਮਨਾਇਆ ਗਿਆ| ਡੈਫੋਡਿਲ ਹਾਊਸ ਦੇ ਇੰਚਾਰਜ ਕਿਰਨ ਬਾਲਾ ਮੈਡਮ ਦੀ ਦੇਖਰੇਖ ਵਿੱਚ ਇਹ ਦਿਨ ਮਨਾਏ ਗਏ | ਸਟੇਜ ਦਾ ਸੰਚਾਲਨ ਕਰਦੇ ਹੋਏ ਮੈਡਮ ਨੇ ਵਿਸਾਖੀ ਦੇ ਦਿਨ ਦੀ ਮਹੱਤਤਾ ਤੇ ਡਾ: ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਬਾਰੇ ਬੱਚਿਆਂ ਨੂੰ ਜਾਗਰੂਕ ਕੀਤਾ | ਪ੍ਰੀ- ਨਰਸਰੀ ਤੋਂ ਯੂ. ਕੇ. ਜੀ ਦੇ ਬੱਚਿਆਂ ਨੂੰ ‘ਯੈਲੋ ਡੇ’ ਦੇ ਮੌਕੇ ‘ਤੇ ਪੀਲੇ ਰੰਗ ਦੀ ਪੋਸ਼ਾਕਾਂ ਪਾ ਕੇ ਤੇ ਪੀਲੇ ਰੰਗ ਦੀ ਸਬਜ਼ੀਆਂ, ਫ਼ਲ ਲਿਆ ਕੇ ‘ਕਿਡਿਜ਼ ਵਰਲਡ’ ਦੀ ਰੌਣਕਾਂ ਨੂੰ ਵਧਾਇਆ’ | ਬੱਚਿਆਂ ਨੂੰ ਪੇਂਟਿੰਗ, ਮਜ਼ੇਦਾਰ ਖੇਡਾਂ ਅਤੇ ਹੋਰ ਦਿਲਚਸਪ ਗਤੀਵਿਧੀਆਂ ਕਰਵਾਇਆਂ ਗਈਆਂ। ਛੋਟੇ ਬੱਚਿਆਂ ਨੇ ਡਾਂਸ ਦਾ ਵੀ ਖੂਬ ਅਨੰਦ ਮਾਣਿਆ । ਬੱਚਿਆਂ ਨੇ ‘ਵਿਸਾਖੀ ਦਾ ਦਿਨ’ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਕਾਫ਼ੀ ਉਤਸ਼ਾਹ ਨਾਲ ਮਨਾਇਆ | ਅੱਠਵੀਂ ਕਲਾਸ ਦੀ ਪਿੰਕੀ ਨੇ ਆਪਣੇ ਭਾਸ਼ਣ ਰਾਹੀ ਦੱਸਿਆ ਕਿ ਵਿਸਾਖੀ ਦਾ ਤਿਉਹਾਰ ਸਿੱਖ ਧਰਮ ਲਈ ਇੱਕ ਧਾਰਮਿਕ ਮਹੱਤਵ ਰੱਖਦਾ ਹੈ ਇਹ ਤਿਉਹਾਰ ਮਹਾਨ ਦੱਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਪੰਥ ਦੀ ਨੀਂਹ ਰੱਖਣ ‘ਤੇ 13 ਅਪ੍ਰੈਲ ਨੂੰ ਇਹ ਦਿਨ ਵਿਸਾਖੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ| ਇਸ ਦਿਨ ਕਿਸਾਨ ਕਣਕ ਦੀ ਵਾਢੀ ਦਾ ਸ਼ਗਨ ਕਰਦੇ ਹਨ ਤੇ ਉਹਨਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਿਆ ਜਾਂਦਾ ਹੈ | ਵਿਦਿਆਰਥੀ ਸ਼ਿਵਮ ਦੁਗਲ ਨੇ ਆਪਣੇ ਭਾਸ਼ਣ ਰਾਹੀਂ ਡਾ: ਭੀਮ ਰਾਓ ਅੰਬੇਦਕਰ ਦੇ ਜੀਵਨ ਬਾਰੇ ਦੱਸਿਆ ਕਿ ਭੀਮ ਰਾਓ ਜੀ ਨੂੰ ਸੰਵਿਧਾਨ ਦਾ ਜਨਮਦਾਤਾ ਕਿਹਾ ਜਾਂਦਾ ਹੈ ਇਹਨਾਂ ਦਾ ਜਨਮਦਿਵਸ 14 ਅਪ੍ਰੈਲ ਨੂੰ ਹਰ ਸਾਲ ਜਯੰਤੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ, ਉਹਨਾਂ ਨੇ 1927 ਈ: ਵਿੱਚ ਪੀ. ਐਚ. ਡੀ ਦੀ ਡਿਗਰੀ ਪ੍ਰਾਪਤ ਕੀਤੀ ਤੇ 1990 ਵਿੱਚ ਇਹਨਾਂ ਨੂੰ ਆਪਣੀ ਯੋਗਤਾ ਦੀ ਵਜ੍ਹਾ ਨਾਲ ‘ਭਾਰਤ ਰਤਨ’ ਨਾਲ ਨਿਵਾਜਿਆ ਗਿਆ| ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਜੀ ਨੇ ਬੱਚਿਆਂ ਨੂੰ ਸੰਬੋਧਿਤ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਅੰਬੇਦਕਰ ਜੀ ਦੇ ਵਿਚਾਰਾਂ ਉੱਪਰ ਚੱਲਣਾ ਚਾਹੀਦਾ ਹੈ ਤੇ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ| ਇਸ ਮੌਕੇ ਉੱਪਰ ਅਮਿਤ ਸ਼ਰਮਾ ਜੀ ਨੇ ਬੱਚਿਆਂ ਤੇ ਅਧਿਆਪਕਾਂ ਨੂੰ ਵਿਸਾਖੀ ਦੀਆਂ ਬਹੁਤ – ਬਹੁਤ ਵਧਾਈਆਂ ਦਿੱਤੀਆਂ

