ਵਿਸਾਖੀ ਮੌਕੇ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਸਰਵਟਾ ਗੋਤਰ ਜਠੇਰੇ ਮੇਲਾ

ਵਿਸਾਖੀ ਮੌਕੇ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਸਰਵਟਾ ਗੋਤਰ ਜਠੇਰੇ ਮੇਲਾ

ਸੰਗਤਾਂ ਨੇ ਪਰਿਵਾਰਾਂ ਸਮੇਤ ਲਿਆ ਵੱਡੇ ਵਢੇਰਿਆਂ ਦਾ ਆਸ਼ੀਰਵਾਦ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਰਵਟਾ ਗੋਤਰ ਜਠੇਰੇ ਪ੍ਰਬੰਧਕ ਕਮੇਟੀ ਵਲੋਂ ਮੁੱਖ ਸੇਵਾਦਾਰ ਕਿਸ਼ਨ ਲਾਲ ਸਰਵਟਾ ਦੀ ਦੇਖਰੇਖ ਹੇਠ ਸਲਾਨਾ ਜਠੇਰੇ ਮੇਲਾ ਸਮੂਹ ਸਰਵਟਾ ਪਰਿਵਾਰਾਂ ਦੇ ਸਹਿਯੋਗ ਨਾਲ ਜਠੇਰੇ ਅਸਥਾਨ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਪੂਰਵਕ ਮਨਾਇਆ ਗਿਆ। ਸਵੇਰੇ ਭਗਵਾਨ ਵਾਲਮੀਕਿ ਜੀ ਦੇ ਪਾਠ ਉਪਰੰਤ ਧਾਰਮਿਕ ਰੀਤੀ ਰਿਵਾਜ ਮੁਤਾਬਿਕ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਲਿਆ ਗਿਆ। ਉਪਰੰਤ ਭਜਨ ਕੀਰਤਨ ਹੋਇਆ। ਮੁੱਖ ਸੇਵਾਦਾਰ ਕਿਸ਼ਨ ਲਾਲ ਸਰਵਟਾ, ਹਰਮੇਸ਼ ਲਾਲ ਸਰਵਟਾ, ਰਾਮ ਮੂਰਤੀ ਸਰਵਟਾ, ਬਿੱਟੂ ਸਰਵਟਾ, ਲੱਕੀ ਸਰਵਟਾ, ਦੀਪਕ ਸਰਵਟਾ ਅਤੇ ਸਨੀ ਸਰਵਟਾ ਨੇ ਸਮੂਹ ਹਾਜਰੀਨ ਨੂੰ ਸਲਾਨਾ ਜੋੜ ਮੇਲੇ ਅਤੇ ਵਿਸਾਖੀ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਵੱਡੇ ਵਢੇਰਿਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਬਦੌਲਤ ਹੀ ਅਸੀਂ ਫਲਦੇ ਫੁੱਲਦੇ ਤੇ ਤਰੱਕੀਆਂ ਮਾਣਦੇ ਹਾਂ। ਚਾਹ, ਜਲ ਅਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸਨੀ ਸੇਠੀ, ਸੁਰਿੰਦਰ ਸੇਠੀ, ਰਾਜਕੁਮਾਰ ਸਰਵਟਾ, ਮੁਕੇਸ਼ ਸਰਵਟਾ, ਪਵਨ ਸਰਵਟਾ, ਕੁੰਜ ਲਾਲ ਸਰਵਟਾ, ਯਸ਼ ਪਾਲ ਸਰਵਟਾ, ਓਹਰੀ ਸਰਵਟਾ, ਰਵੀ ਸਰਵਟਾ, ਕਾਲੀ ਸਰਵਟਾ, ਮਿੱਕੀ ਸਰਵਟਾ, ਸੰਦੀਪ ਸਰਵਟਾ, ਮਾਲੋ ਸਰਵਟਾ, ਇੰਦੂ ਸਰਵਟਾ, ਆਕਾਸ਼ ਸਰਵਟਾ, ਸੋਨੂੰ ਸਰਵਟਾ, ਰੋਹਿਤ ਸਰਵਟਾ, ਅਨਿਲ ਸਰਵਟਾ ਆਦਿ ਹਾਜਰ ਸਨ

38 Views