ਸੰਗਤਾਂ ਨੇ ਪਰਿਵਾਰਾਂ ਸਮੇਤ ਲਿਆ ਵੱਡੇ ਵਢੇਰਿਆਂ ਦਾ ਆਸ਼ੀਰਵਾਦ

ਸੰਗਤਾਂ ਨੇ ਪਰਿਵਾਰਾਂ ਸਮੇਤ ਲਿਆ ਵੱਡੇ ਵਢੇਰਿਆਂ ਦਾ ਆਸ਼ੀਰਵਾਦ

ਫਗਵਾੜਾ ( ਡਾ ਰਮਨ ਹਰਦਿਆਲਸੰਗਤਾਂ ਨੇ ਪਰਿਵਾਰਾਂ ਸਮੇਤ ਲਿਆ ਵੱਡੇ ਵਢੇਰਿਆਂ ਦਾ ਆਸ਼ੀਰਵਾਦ

ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਫਗਵਾੜਾ ਦੇ ਨਜਦੀਕੀ ਪਿੰਡ ਸੰਗਤਪੁਰ ਵਿਖੇ ਸੂਦ ਬਿਰਾਦਰੀੇ ਮਕੌੜੇ ਗੋਤਰ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੂਦ ਪਰਿਵਾਰਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਠੇਰੇ ਅਸਥਾਨ ਦੇ ਮੁੱਖ ਸੇਵਾਦਾਰ ਨਿਰਮਲ ਕੁਮਾਰ ਸੂਦ ਦੀ ਦੇਖਰੇਖ ਹੇਠ ਸਵੇਰੇ ਚਰਾਗ਼ ਦੀ ਰਸਮ ਉਪਰੰਤ ਸੂਦ ਬਿਰਾਦਰੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਸੂਦ ਪਰਿਵਾਰਾਂ ਨੇ ਵੱਡੇ ਵਢੇਰਿਆਂ ਦੀ ਵਿਧੀ ਵਿਧਾਨ ਨਾਲ ਪੂਜਾ ਕਰਦਿਆਂ ਆਸ਼ੀਰਵਾਦ ਲਿਆ। ਉਪਰੰਤ ਭਜਨ ਕੀਰਤਨ ਨਾਲ ਵੱਡੇ ਵਢੇਰਿਆਂ ਦਾ ਗੁਣਗਾਨ ਕੀਤਾ ਗਿਆ। ਨਿਰਮਲ ਕੁਮਾਰ ਸੂਦ ਨੇ ਸਮੂਹ ਹਾਜਰੀਨ ਨੂੰ ਸਲਾਨਾ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਵੱਡੇ ਵਢੇਰਿਆਂ ਦੇ ਆਸ਼ੀਰਵਾਦ ਸਦਕਾ ਅੱਜ ਸੂਦ ਪਰਿਵਾਰ ਦੇਸ਼ ਦੁਨੀਆ ਵਿਚ ਤਰੱਕੀਆਂ ਮਾਣ ਰਹੇ ਹਨ। ਸਾਨੂੰ ਉਹਨਾਂ ਦੀ ਯਾਦ ‘ਚ ਧਰਮ ਤੇ ਪੁੰਨ ਦੇ ਕੰਮ ਜਰੂਰ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਵੱਖ ਵੱਖ ਪਕਵਾਨਾ ਦੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਦੇਸ਼ ਵਿਦੇਸ਼ ਵਿਚ ਵੱਸਦੇ ਸੂਦ ਬਿਰਾਦਰੀ ਮਕੌੜੇ ਗੋਤਰ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਵਲੋਂ ਸਮੂਹ ਸੂਦ ਪਰਿਵਾਰਾਂ ਦਾ ਇਸ ਸਲਾਨਾ ਸਮਾਗਮ ਨੂੰ ਸਫਲ ਬਨਾਉਣ ਵਿਚ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਅਨਿਲ ਕੁਮਾਰ ਸੂਦ, ਤਰਲੋਕ ਸੂਦ, ਦੀਪ ਸੂਦ, ਪ੍ਰਵੇਸ਼ ਕੁਮਾਰ ਸੂਦ, ਰਾਜੀਵ ਸੂਦ, ਕਰਨ ਸੂਦ, ਰਜਨੀਸ਼ ਸੂਦ, ਰਾਕੇਸ਼ ਸੂਦ, ਨਵੀਨ ਸੂਦ, ਸੁਨੀਲ ਸੂਦ, ਅਮਿਤ ਸੂਦ, ਰਵੀ ਸੂਦ, ਰਾਜੇਸ਼ ਸੂਦ, ਸੰਦੀਪ ਸਿੰਘ, ਲੱਕੀ ਸੂਦ, ਸਮੀਰ ਸੂਦ, ਨਿਤਿਨ ਸੂਦ, ਹਰਜੀਤ ਸੂਦ, ਮਨੀਸ਼ ਸੂਦ, ਰਵੀ ਸੂਦ, ਰਾਜਨ ਸੂਦ, ਲੋਕੇਸ਼ ਸੂਦ, ਲਾਹੁਲ ਸੂਦ ਆਦਿ ਵੀ ਹਾਜਰ ਫਗਵਾੜਾ ਦੇ ਨਜਦੀਕੀ ਪਿੰਡ ਸੰਗਤਪੁਰ ਵਿਖੇ ਸੂਦ ਬਿਰਾਦਰੀੇ ਮਕੌੜੇ ਗੋਤਰ ਦਾ ਸਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਸੂਦ ਪਰਿਵਾਰਾਂ ਦੇ ਸਹਿਯੋਗ ਸਦਕਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਠੇਰੇ ਅਸਥਾਨ ਦੇ ਮੁੱਖ ਸੇਵਾਦਾਰ ਨਿਰਮਲ ਕੁਮਾਰ ਸੂਦ ਦੀ ਦੇਖਰੇਖ ਹੇਠ ਸਵੇਰੇ ਚਰਾਗ਼ ਦੀ ਰਸਮ ਉਪਰੰਤ ਸੂਦ ਬਿਰਾਦਰੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਉਪਰੰਤ ਸੂਦ ਪਰਿਵਾਰਾਂ ਨੇ ਵੱਡੇ ਵਢੇਰਿਆਂ ਦੀ ਵਿਧੀ ਵਿਧਾਨ ਨਾਲ ਪੂਜਾ ਕਰਦਿਆਂ ਆਸ਼ੀਰਵਾਦ ਲਿਆ। ਉਪਰੰਤ ਭਜਨ ਕੀਰਤਨ ਨਾਲ ਵੱਡੇ ਵਢੇਰਿਆਂ ਦਾ ਗੁਣਗਾਨ ਕੀਤਾ ਗਿਆ। ਨਿਰਮਲ ਕੁਮਾਰ ਸੂਦ ਨੇ ਸਮੂਹ ਹਾਜਰੀਨ ਨੂੰ ਸਲਾਨਾ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਵੱਡੇ ਵਢੇਰਿਆਂ ਦੇ ਆਸ਼ੀਰਵਾਦ ਸਦਕਾ ਅੱਜ ਸੂਦ ਪਰਿਵਾਰ ਦੇਸ਼ ਦੁਨੀਆ ਵਿਚ ਤਰੱਕੀਆਂ ਮਾਣ ਰਹੇ ਹਨ। ਸਾਨੂੰ ਉਹਨਾਂ ਦੀ ਯਾਦ ‘ਚ ਧਰਮ ਤੇ ਪੁੰਨ ਦੇ ਕੰਮ ਜਰੂਰ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਵੱਖ ਵੱਖ ਪਕਵਾਨਾ ਦੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਦੇਸ਼ ਵਿਦੇਸ਼ ਵਿਚ ਵੱਸਦੇ ਸੂਦ ਬਿਰਾਦਰੀ ਮਕੌੜੇ ਗੋਤਰ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਵੱਡੇ ਵਢੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਵਲੋਂ ਸਮੂਹ ਸੂਦ ਪਰਿਵਾਰਾਂ ਦਾ ਇਸ ਸਲਾਨਾ ਸਮਾਗਮ ਨੂੰ ਸਫਲ ਬਨਾਉਣ ਵਿਚ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਅਨਿਲ ਕੁਮਾਰ ਸੂਦ, ਤਰਲੋਕ ਸੂਦ, ਦੀਪ ਸੂਦ, ਪ੍ਰਵੇਸ਼ ਕੁਮਾਰ ਸੂਦ, ਰਾਜੀਵ ਸੂਦ, ਕਰਨ ਸੂਦ, ਰਜਨੀਸ਼ ਸੂਦ, ਰਾਕੇਸ਼ ਸੂਦ, ਨਵੀਨ ਸੂਦ, ਸੁਨੀਲ ਸੂਦ, ਅਮਿਤ ਸੂਦ, ਰਵੀ ਸੂਦ, ਰਾਜੇਸ਼ ਸੂਦ, ਸੰਦੀਪ ਸਿੰਘ, ਲੱਕੀ ਸੂਦ, ਸਮੀਰ ਸੂਦ, ਨਿਤਿਨ ਸੂਦ, ਹਰਜੀਤ ਸੂਦ, ਮਨੀਸ਼ ਸੂਦ, ਰਵੀ ਸੂਦ, ਰਾਜਨ ਸੂਦ, ਲੋਕੇਸ਼ ਸੂਦ, ਲਾਹੁਲ ਸੂਦ ਆਦਿ ਵੀ ਹਾਜਰ ਸਨ

43 Views