ਬਾਬਾ ਸਾਹਿਬ ਡਾ. ਅੰਬੇਡਕਰ ਦਾ ਸਮੁੱਚਾ ਜੀਵਨ ਪ੍ਰੇਰਣਾ ਦੇਣ ਵਾਲਾ – ਸਾਂਈ ਕਰਨੈਲ ਸ਼ਾਹ

ਬਾਬਾ ਸਾਹਿਬ ਡਾ. ਅੰਬੇਡਕਰ ਦਾ ਸਮੁੱਚਾ ਜੀਵਨ ਪ੍ਰੇਰਣਾ ਦੇਣ ਵਾਲਾ – ਸਾਂਈ ਕਰਨੈਲ ਸ਼ਾਹ

ਸੰਗਤਾਂ ਨੂੰ 133ਵੇਂ ਜਨਮ ਦਿਹਾੜੇ ਦੀਆਂ ਦਿੱਤੀਆਂ ਸ਼ੁੱਭ ਇੱਛਾਵਾਂ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਨੂਰ-ਏ-ਖੁਦਾ ਦਰਬਾਰ ਬਾਬਾ ਮੰਗੂ ਸ਼ਾਹ ਪਿੰਡ ਸਾਹਨੀ ਦੇ ਗੱਦੀ ਨਸ਼ੀਨ ਸਾਂਈ ਕਰਨੈਲ ਸ਼ਾਹ ਨੇ ਸਮੂਹ ਸੰਗਤ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ, ਵਿਸਾਖੀ ਅਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 133ਵੇਂ ਜਨਮ ਦਿਹਾੜੇ ਦੀਆਂ ਸ਼ੁੱਭ ਇੱਛਾਵਾਂ ਦਿੰਦਿਆਂ ਹੋਇਆਂ ਕਿਹਾ ਕਿ ਦਸ਼ਮੀ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜਿੱਥੇ ਅੱਜ ਦੇ ਦਿਨ ਜੁਲਮ ਦੇ ਖਿਲਾਫ ਹੱਥਿਆਰਬੰਦ ਸੰਘਰਸ਼ ਲਈ ਖਾਲਸਾ ਪੰਥ ਦੀ ਸਥਾਪਨਾ ਕੀਤੀ। ਉੱਥੇ ਹੀ ਇਹ ਦਿਨ ਕਿਸਾਨਾਂ ਲਈ ਵੀ ਬਹੁਤ ਭਾਗਾਂ ਵਾਲਾ ਹੁੰਦਾ ਹੈ ਕਿਉਂਕਿ ਵਿਸਾਖੀ ਵਾਲੇ ਦਿਨ ਤੋਂ ਪਰਮਾਤਮਾ ਦਾ ਓਟ ਆਸਰਾ ਲੈ ਕੇ ਕਿਸਾਨ ਪੁੱਤਾਂ ਵਾਂਗੁ ਪਾਲੀ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਕਰਦੇ ਹਨ। ਉਹਨਾਂ ਦੱਸਿਆ ਕਿ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦਾ ਸਮੁੱਚਾ ਜੀਵਨ ਬਹੁਤ ਹੀ ਸੰਘਰਸ਼ਾਂ ਨਾਲ ਭਰਿਆ ਹੋਇਆ ਹੈ। ਉਹਨਾਂ ਦਾ ਸਾਰਾ ਜੀਵਨ ਮਨੁੱਖਤਾ ਨੂੰ ਪ੍ਰੇਰਣਾ ਦੇਣ ਵਾਲਾ ਹੈ। ਅਜੋਕੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਜੀਵਨ ਬਾਰੇ ਲਿਖੇ ਸਾਹਿੱਤ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਜੀਵਨ ਦੇ ਸੰਘਰਸ਼ਾਂ ਦਾ ਮੁਕਾਬਲਾ ਕਰਨ ਦਾ ਆਤਮ ਵਿਸ਼ਵਾਸ ਅਤੇ ਤਾਕਤ ਮਿਲਦੀ ਹੈ। ਉਹਨਾਂ ਕਿਹਾ ਕਿ ਬਾਬਾ ਸਾਹਿਬ ਨੇ ਪੜ੍ਹੋ-ਜੁੜੋ ਅਤੇ ਸੰਘਰਸ਼ ਕਰੋ ਦਾ ਜੋ ਨਾਅਰਾ ਦਿੱਤਾ ਹੈ, ਉਸ ਤੇ ਅਮਲ ਕਰਦਿਆਂ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੁਕ ਬਣ ਸਕਣ। ਇਸ ਮੌਕੇ ਲੱਡੂ ਵੰਡੇ ਗਏ ਅਤੇ ਦਰਬਾਰ ਦੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਸੰਤ ਪ੍ਰਕਾਸ਼ ਦਾਸ ਬਿੰਜੋ, ਸੰਤ ਕਸ਼ਮੀਰ ਸਿੰਘ ਨਿਰਮਲ ਕੁਟੀਆ ਡਾਂਡੀਆਂ, ਸੰਤ ਲੱਡੂ ਰਾਮ ਮੰਨਣਹਾਨਾ, ਬਾਬਾ ਧੰਨਾ ਜੀ, ਨਿਰਮਲ ਨਿੰਮਾ ਚੱਕ ਹਕੀਮ, ਲਸ਼ਕਰੀ ਰਾਮ, ਕਮਲਜੀਤ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਹਾਜਰ ਸਨ

36 Views