ਖਾਲਸਾ ਸਾਜਨਾ ਦਿਵਸ ਮੌਕੇ ਆਯੋਜਿਤ ਮਹਾਨ ਨਗਰ ਕੀਰਤਨ ‘ਚ ਸ਼ਾਮਲ ਹੋਏ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ

ਖਾਲਸਾ ਸਾਜਨਾ ਦਿਵਸ ਮੌਕੇ ਆਯੋਜਿਤ ਮਹਾਨ ਨਗਰ ਕੀਰਤਨ ‘ਚ ਸ਼ਾਮਲ ਹੋਏ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਅਤੇ ਰਜਿੰਦਰ ਸਿੰਘ ਚੰਦੀ

ਸੰਗਤਾਂ ਨੂੰ ਦਿੱਤੀ ਖ਼ਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਦੀ ਮੁਬਾਰਕਬਾਦ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੋਮਣੀ ਅਕਾਲੀ ਦਲ ਹਲਕਾ ਵਿਧਾਨਸਭਾ ਫਗਵਾੜਾ ਸ਼ਹਿਰੀ ਦੇ ਹਲਕਾ ਇੰਚਾਰਜ ਸ. ਰਣਜੀਤ ਸਿੰਘ ਖੁਰਾਣਾ ਅਤੇ ਦਿਹਾਤੀ ਹਲਕਾ ਇੰਚਾਰਜ ਸ. ਰਜਿੰਦਰ ਸਿੰਘ ਚੰਦੀ ਨੇ ਅੱਜ ਖਾਲਸਾ ਸਾਜਨਾ ਦਿਵਸ ਮੌਕੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ ਮਹਾਨ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ। ਇਸ ਮੋਕੇ ਐਸ਼ ਜੀ ਪੀ ਸੀ ਮੈਂਬਰ ਗੁਰਪ੍ਰੀਤ ਕੋਰ ਰੂਹੀ ਨੇ ਵੀ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਰੁਮਾਲਾ ਸਾਹਿਬ ਭੇਂਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕਰਦਿਆਂ ਸਮੂਹ ਸੰਗਤ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਦੀ ਵਧਾਈ ਦਿੱਤੀ। ਇਹ ਨਗਰ ਕੀਰਤਨ ਵੱਖ ਵੱਖ ਥਾਵਾਂ ਤੋ ਹੁੰਦਾ ਹੋਇਆ ਗੁਰਦਵਾਰਾ ਸ੍ਰੀ ਸੁਖਚੈਨਆਣਾ ਸਾਹਿਬ ਵਿਖੇ ਸਮਾਪਤ ਹੋਇਆ। ਨਗਰ ਕੀਰਤਨ ‘ਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਹੋਈਆਂ। ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ ‘ਤੇ ਸੰਗਤਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਸਰਬਜੀਤ ਕੋਰ ਸਾਬਕਾ ਕੌਂਸਲਰ, ਜੱਥੇਦਾਰ ਲਾਲ ਸਿੰਘ, ਜਤਿੰਦਰ ਸਿੰਘ ਪਲਾਹੀ, ਸਤਨਾਮ ਸਿੰਘ ਅਰਸੀ, ਮਨੇਜਰ ਨਰਿੰਦਰ ਸਿੰਘ, ਤਰਨਜੀਤ ਸਿੰਘ ਕਿੰਨੜਾ, ਅਵਤਾਰ ਸਿੰਘ ਭੁੰਗਰਨੀ, ਕੁਲਵਿੰਦਰ ਸਿੰਘ ਕਿੰਦਾ, ਬਹਾਦਰ ਸਿੰਘ ਸੰਗਤਪੁਰ, ਬਲਜਿੰਦਰ ਸਿੰਘ ਠੇਕੇਦਾਰ ਸਾਬਕਾ ਕੌਂਸਲਰ, ਹਰਮਿੰਦਰ ਸਿੰਘ ਬਸਰਾ ਡਾਇਰੈਕਟਰ ਸਿਟੀ ਕੇਬਲ, ਸੁਖਬੀਰ ਸਿੰਘ ਕਿੰਨੜਾ, ਪਤਵਿੰਦਰ ਸਿੰਘ ਛਾਬੜਾ, ਮੋਹਨ ਸਿੰਘ ਸਾਈਂ, ਜਸਵੀਰ ਸਿੰਘ ਭੁਲਾਰਾਈ, ਸੁਰਿੰਦਰ ਸਿੰਘ ਪਲਾਹੀ, ਡਾ.ਝਿਰਮਰ ਸਿੰਘ ਭਿੰਡਰ, ਜਸਵਿੰਦਰ ਸਿੰਘ ਭਗਤਪੁਰਾ, ਗੁਰਮੀਤ ਸਿੰਘ ਰਾਵਲਪਿੰਡੀ, ਰਣਜੀਤ ਸਿੰਘ ਸੰਦਲ, ਜਸਵੀਰ ਸਿੰਘ ਟਿੱਬੀ ਆਦਿ ਵੀ ਹਾਜਰ ਸਨ

36 Views