ਨਗਰ ਨਿਗਮ, ਫਗਵਾੜਾ ਦੇ ਕਮਿਸ਼ਨਰ, ਅਨੁਪਮ ਕਲੇਰ, ਵੱਲੋਂ ਫਗਵਾੜਾ ਸ਼ਹਿਰ ਅੰਦਰ ਸਫਾਈ ਵਿਵਸਥਾ ਦੀ ਬੇਹਤਰੀ ਲਈ ਨਿਰੰਤਰ ਯਤਨ ਜਾਰੀ

ਨਗਰ ਨਿਗਮ, ਫਗਵਾੜਾ ਦੇ ਕਮਿਸ਼ਨਰ, ਅਨੁਪਮ ਕਲੇਰ, ਵੱਲੋਂ ਫਗਵਾੜਾ ਸ਼ਹਿਰ ਅੰਦਰ ਸਫਾਈ ਵਿਵਸਥਾ ਦੀ ਬੇਹਤਰੀ ਲਈ ਨਿਰੰਤਰ ਯਤਨ ਜਾਰੀ

ਵੱਖ—ਵੱਖ ਖੇਤਰਾਂ ਵਿੱਚ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲੇ ਲੋਕਾਂ ਦੇ 20 ਦੇ ਕਰੀਬ ਚਲਾਨ ਕੱਟੇ ਗਏ

ਫਗਵਾੜਾ ( ਡਾ ਰਮਨ/ ਹਰਦਿਆਲ ਸਿੰਘ ਸੰਧੂ ) ਨਗਰ ਨਿਗਮ, ਫਗਵਾੜਾ ਦੇ ਕਮਿਸ਼ਨਰ, ਸ਼੍ਰੀਮਤੀ ਅਨੁਪਮ ਕਲੇਰ, ਵੱਲੋਂ ਫਗਵਾੜਾ ਸ਼ਹਿਰ ਅੰਦਰ ਸਫਾਈ ਵਿਵਸਥਾ ਦੀ ਬੇਹਤਰੀ ਲਈ ਨਿਰੰਤਰ ਯਤਨ ਜਾਰੀ ਕੀਤੇ ਹੋਏ ਹਨ, ਜਿਸ ਦੇ ਸਦਕਾ ਉਨ੍ਹਾਂ ਵੱਲੋਂ ਫਗਵਾੜਾ ਸ਼ਹਿਰ ਦੇ ਵੱਖ—ਵੱਖ ਸੈਕੰਡਰੀ ਡੰਪਾਂ ਦਾ ਲਗਾਤਾਰ ਦੌਰਾ ਕਰਦੇ ਹੋਏ ਨਗਰ ਨਿਗਮ ਦੀ ਹੈਲਥ ਸ਼ਾਖਾ ਦੇ ਅਧਿਕਾਰੀਆਂ ਅਤੇ ਸ਼ਹਿਰਵਾਸੀਆਂ ਨੂੰ ਵੀ ਖੁੱਲ੍ਹੇ ਵਿੱਚ ਕੂੜਾ ਨਾ ਸੁੱਟਣ ਦੀ ਅਪੀਲ ਲਗਾਤਾਰ ਕੀਤੀ ਜਾ ਰਹੀ ਸੀ। ਇਸੇ ਕੜੀ ਵਿੱਚ ਨਿਗਮ ਕਮਿਸ਼ਨਰ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਹਿੱਤ ਸ਼ਹਿਰ ਅੰਦਰ ਸਫਾਈ ਵਿਵਸਥਾ ਦੀ ਬੇਹਤਰੀ ਲਈ ਠੋਸ ਕਦਮ ਉਠਾਉਂਦੇ ਹੋਏ ਨਗਰ ਨਿਗਮ ਦੀ ਹੈਲਥ ਸ਼ਾਖਾ ਵੱਲੋ ਅੱਜ ਸ਼ਹਿਰ ਦੇ ਵੱਖ—ਵੱਖ ਖੇਤਰਾਂ ਵਿੱਚ ਖੁੱਲ੍ਹੇ ਵਿੱਚ ਕੂੜਾ ਸੁੱਟਣ ਵਾਲੇ ਲੋਕਾਂ ਦੇ 20 ਦੇ ਕਰੀਬ ਚਲਾਨ ਕੱਟੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ਼੍ਰੀਮਤੀ ਕਲੇਰ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੂੜਾ (ਗਿੱਲਾ—ਸੁੱਕਾ) ਅਲੱਗ—ਅਲੱਗ ਰੱਖਣ ਅਤੇ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਤਾਂ ਜੋ ਸ਼ਹਿਰ ਨੂੰ ਸਾਫ—ਸੁਥਰਾ ਬਣਾਇਆ ਜਾ ਸਕੇ। ਸ਼੍ਰੀਮਤੀ ਕਲੇਰ ਨੇ ਅੱਗੇ ਦੱਸਿਆ ਕਿ ਪ੍ਰਸ਼ਾਸ਼ਨ ਦਾ ਮਕਸਦ ਸ਼ਹਿਰਵਾਸੀਆਂ ਨੂੰ ਤੰਗ ਪਰੇਸ਼ਾਨ ਕਰਨਾ ਨਹੀਂ ਹੈ। ਅੱਜ ਜੋ ਚਲਾਨ ਕੱਟੇ ਗਏ ਹਨ, ਉਹ ਸ਼ਹਿਰਵਾਸੀਆਂ ਨੂੰ ਵਾਰ—ਵਾਰ ਅਪੀਲ ਕਰਨ ਦੇ ਬਾਵਜੂਦ ਵੀ ਨਾ ਮੰਨਣ ਦੀ ਸੂਰਤ ਵਿੱਚ ਕੀਤੇ ਗਏ ਹਨ। ਇਸ ਮੌਕੇ ਸੰਯੁਕਤ ਕਮਿਸ਼ਨਰ ਕੁਲਪ੍ਰੀਤ ਸਿੰਘ ਪੀ.ਸੀ.ਐੱਸ., ਅਜੈ ਕੁਮਾਰ ਚੀਫ ਸੈਨੇਟਰੀ ਇੰਸਪੈਕਟਰ, ਹਿਤੇਸ਼ ਕੁਮਾਰ ਅਤੇ ਨਾਮਦੇਵ ਸੈਨੇਟਰੀ ਇੰਸਪੈਕਟਰਸ ਅਤੇ ਮੇਹਟ ਸਾਹਿਬਾਨ ਹਾਜ਼ਰ ਸਨ

34 Views