ਅਧਾਰ ਕਾਰਡ ਸਬੰਧੀ ਲਗਾਏ ਗਏ ਕੈਂਪ ਦੌਰਾਨ 40 ਲੋਕਾਂ ਨੇ ਅਪਣੇ ਵੱਖ ਵੱਖ ਤਰ੍ਹਾਂ ਦੇ ਕੰਮ ਕਰਵਾਏ
ਅਧਾਰ ਕਾਰਡ ਸਬੰਧੀ ਲਗਾਏ ਗਏ ਕੈਂਪ ਦੌਰਾਨ 40 ਲੋਕਾਂ ਨੇ ਅਪਣੇ ਵੱਖ ਵੱਖ ਤਰ੍ਹਾਂ ਦੇ ਕੰਮ ਕਰਵਾਏ
ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ ) ਮੁਹੱਲਾ ਡਿਵੈਲਪਮੈਂਟ ਕਮੇਟੀ ਭਗਤਪੁਰਾ ਭਾਣੋਕੀ ਰੋਡ ਫਗਵਾੜਾ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਡਾ ਰਮਨ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਕੈਂਪ ਅਧਾਰ ਕਾਰਡ ਬਣਾਉਣ ਸਬੰਧੀ ਜੈ ਕਿਸਾਨ ਇੰਡਸਟਰੀ ਗਲੀ ਨੰਬਰ 1 ਭਗਤਪੁਰਾ ਫਗਵਾੜਾ ਵਿਖੇ ਲਗਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਡਾ ਰਮਨ ਸ਼ਰਮਾ ਨੇ ਦੱਸਿਆ ਕਿ ਇਸ ਅਧਾਰ ਕਾਰਡ ਕੈਂਪ ਦੌਰਾਨ ਬਜ਼ੁਰਗਾ, ਨੋਜਵਾਨਾਂ ਅਤੇ ਬੱਚਿਆਂ ਵਲੋਂ ਅਧਾਰ ਕਾਰਡ ਚ ਸੋਧ ਜਿਵੇਂ ਪਤਾ ਠੀਕ ਕਰਵਾਉਣਾ, ਜਨਮ ਮਿਤੀ ਠੀਕ ਕਰਵਾਉਣੀ, ਫੋਟੋ ਬਦਲਣੀ ਹੋਵੇ ਜਾ ਫਿਰ ਅਧਾਰ ਕਾਰਡ ਅਪਡੇਟ ਕਰਵਾਉਣਾ ਹੋਵੇ ਆਦਿ ਤਹਿਤ 40 ਲੋਕਾਂ ਦੇ ਅਧਾਰ ਕਾਰਡ ਸਬੰਧੀ ਵੱਖ ਵੱਖ ਤਰ੍ਹਾਂ ਦੇ ਕੰਮ ਕੀਤੇ ਗਏ ਇਸ ਮੋਕੇ ਗੁਰਦਿਆਲ ਸਿੰਘ ਨੰਨੜਾ , ਜਸਵਿੰਦਰ ਪਾਲ ਨੀਲਾ , ਸੁਰਿੰਦਰ ਕੌਰ , ਰਾਜਵਿੰਦਰ ਕੌਰ , ਬਲਵੀਰ ਕੌਰ , ਜਸਵੰਤ ਕੌਰ , ਰਾਮ ਗੋਪਾਲ ,ਤਾਨਿਆ , ਸਰਬਜੀਤ ਕੌਰ , ਗੁਰਪ੍ਰੀਤ ਸਿੰਘ , ਸੁਰਜੀਤ ਕੌਰ , ਜਸਮੀਨ ਕੋਰ , ਸੀਰਤ , ਦਲਜੀਤ ਕੌਰ ਆਦਿ ਮੌਜੂਦ

