ਮੋਟਰਸਾਈਕਲ ਚੋਰੀ ਕਰਨ ਵਾਲੇ 2 ਨੋਜਵਾਨ ਪੁਲਿਸ ਅੜਿੱਕੇ

ਮੋਟਰਸਾਈਕਲ ਚੋਰੀ ਕਰਨ ਵਾਲੇ 2 ਨੋਜਵਾਨ ਪੁਲਿਸ ਅੜਿੱਕੇ

ਫਗਵਾੜਾ ( ਡਾ ਰਮਨ/ ਹਰਦਿਆਲ ਸਿੰਘ ਸੰਧੂ ) ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਵਲੋ ਮਾੜੇ ਅਨਸਰਾ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ, ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ-ਡਵੀਜਨ ਫਗਵਾੜਾ ਅਤੇ ਜਸਪ੍ਰੀਤ ਸਿੰਘ ਉਪ-ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਹੇਠ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਦੀ ਨਿਗਰਾਨੀ ਹੇਠ ਏ.ਐਸ.ਆਈ ਸਰਬਜੀਤ ਸਿੰਘ ਸਮੇਤ ਸਾਥੀ ਕਰਮਚਾਰੀਆ ਨਾਕਾਬੰਦੀ ਹਦੀਆਬਾਦ ਚੋਕ ਵਹੀਕਲਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ ਤਾਂ ਇੰਨੇ ਨੂੰ ਇੱਕ ਮੋਟਰਸਾਈਕਲ ਮਾਰਕਾ ਸਪਲੈਡਰ ਬਿਨਾ ਨੰਬਰੀ ਰੰਗ ਕਾਲਾ ਪਰ ਇੱਕ ਮੋਨਾ ਨੋਜਵਾਨ ਸਵਾਰ ਹੋ ਕੇ ਨਕੋਦਰ ਸਾਈਡ ਤੋ ਆਉਂਦਾ ਦਿਖਾਈ ਦਿੱਤਾ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਜੋ ਮੋਟਰਸਾਈਕਲ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕਿ ਮੋਟਰ ਸਾਇਕਲ ਪਿੱਛੇ ਨੂੰ ਮੋੜਨ ਲੱਗਾ ਤਾਂ ਮੋਟਰ ਸਾਇਕਲ ਸਲਿੱਪ ਹੋ ਕੇ ਡਿੱਗ ਪਿਆ ਜਿਸਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮੁਹੰਮਦ ਟੋਫਿਕ ਪੁੱਤਰ ਕੋਸਰ ਪਰਵੇਜ ਵਾਸੀ ਮਨਸਾ ਦੇਵੀ ਨਗਰ ਥਾਣਾ ਸਤਨਾਮਪੁਰਾ ਫਗਵਾੜਾ ਜ਼ਿਲ੍ਹਾ ਕਪੂਰਥਲਾ ਦੱਸਿਆ ਜਿਸ ਤੇ ਖਿਲਾਫ ਮੁਕੱਦਮਾ ਨੰਬਰ 49 ਮਿਤੀ 08.04.2024 ਅ/ਧ 379,411 ਭ:ਦ ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ
ਮਿਤੀ 09.04.2024 ਨੂੰ ਦੋਸ਼ੀ ਉਕਤ ਦੀ ਜਾਇਸ ਪੁਲਿਸ ਹਿਰਾਸਤ ਖਤਮ ਹੋਣ ਤੇ ਜਿਸਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 03 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਸੀ। ਮਿਤੀ 11.04.2024 ਨੂੰ ਦੋਰਾਨੇ ਪੁਲਿਸ ਰਿਮਾਡ ਦੋਸ਼ੀ ਮੁਹੰਦ ਤੋਫਿਕ ਨੇ ਦੋਰਾਨੇ ਪੁੱਛਗਿਛ ਫਰਦ ਇੰਕਸ਼ਾਫ ਮੁਤਾਬਿਕ ਅਜੇ ਕੁਮਾਰ ਸੋਨੀ ਉਰਫ ਅਜੇ ਪੁੱਤਰ ਰਾਜਿੰਦਰ ਕੁਮਾਰ ਸੋਨੀ ਵਾਸੀ ਮੁਹੱਲਾ ਅਰੋੜਾ ਕਲੋਨੀ ਨੇੜੇ ਸੈਂਟ ਸੋਲਜਰ ਕਾਲਜ ਥਾਣਾ ਸਤਨਾਮਪੁਰਾ ਫਗਵਾੜਾ ਅਤੇ ਨੀਰਜ ਕੁਮਾਰ ਵਾਸੀ ਭਗਤਪੁਰਾ ਮੁਹੱਲਾ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ ਮਿਤੀ 11.04.2024 ਨੂੰ ਦੋਸ਼ੀ ਅਜੇ ਕੁਮਾਰ ਸੋਨੀ ਉਰਫ ਅਜੇ ਪੁੱਤਰ ਰਾਜਿੰਦਰ ਕੁਮਾਰ ਸੋਨੀ ਵਾਸੀ ਮੁਹੱਲਾ ਅਰੋੜਾ ਕਲੋਨੀ ਨੇੜੇ ਸੈਂਟ ਸੋਲਜਰ ਕਾਲਜ ਥਾਣਾ ਸਤਨਾਮਪੁਰਾ ਫਗਵਾੜਾ ਨੂੰ ਮੁਕੱਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਜਿਸ ਪਾਸੋ ਚੋਰੀ ਕੀਤਾ ਇੱਕ ਮੋਟਰਸਾਈਕਲ ਮਾਰਕਾ ਸਪਲੈਡਰ ਰੰਗ ਕਾਲਾ ਬਿਨਾ ਨੰਬਰੀ ਨੂੰ ਬ੍ਰਾਮਦ ਕੀਤਾ ਗਿਆ

40 Views