ਭੁਲੱਥ ਚ ਬਦਲੇਗਾ ਸਿਆਸੀ ਮਹੌਲ

ਜਸਪ੍ਰੀਤ ਗੁਰਾਇਆ ਦੇ ਆਪ ਚ ਸ਼ਾਮਲ ਹੋਣ ਦੇ ਚਰਚਾਵਾਂ ਨੇ ਫੜਿਆ ਜ਼ੋਰ
,22 ਜੂਨ
ਭੁਲੱਥ (ਸੁਰਜੀਤ ਸਿੰਘ ਗੋਰਾ )ਹਲਕਾ ਭੁਲੱਥ ਦੇ ਕਸਬਾ ਨਡਾਲਾ ਦੇ ਸਰਗਰਮ ਸਮਾਜ ਸੇਵੀ ਤੇ ਪੰਜਾਬ ਪਾਵਰ ਲਿਫਟਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਦੇ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੇ ਚਰਚੇ ਜ਼ੋਰਾਂ ਤੇ ਹਨ ਭਰੋਸੇਯੋਗ ਸੂਤਰਾਂ ਮੁਤਾਬਿਕ ਆਪ ਹਾਈ ਕਮਾਂਡ ਜਸਪ੍ਰੀਤ ਗੁਰਾਇਆ ਨੂੰ ਹਲਕਾ ਭੁਲੱਥ ਵਿੱਚ ਵੱਡੀ ਜਿੰਮੇਵਾਰੀ ਸੋਂਪ ਸਕਦੀ ਹੈ ਜਸਪ੍ਰੀਤ ਗੁਰਾਇਆ ਵੱਲੋਂ ਭਾਂਵੇ ਅਜੇ ਕੋਈ ਪੁਸ਼ਟੀ ਨਹੀ ਕੀਤੀ ਪਰੰਤੂ ਪਿਛਲੇ ਲੰਮੇ ਸਮੇਂ ਉਹ ਆਪ ਪਾਰਟੀ ਦੇ ਆਲਾ ਅਧਿਕਾਰੀਆ ਤੇ ਮੰਤਰੀਆਂ ਦੇ ਨਾਲ ਨੇੜਤਾ ਵਧਾ ਰਹੇ ਹਨ ਜਿਸ ਦਾ ਅੰਦਾਜ਼ਾ ਉਹਨਾ ਦੇ ਨਿਜੀ ਸ਼ੋਸ਼ਲ ਖਾਤੇ ਤੇ ਹੋ ਰਹੀਆਂ ਗਤੀਵਿਧੀਆਂ ਲਗਾਇਆ ਜਾ ਸਕਦਾ ਹੈ ਇੱਥੋ ਤੱਕ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਵੀ ਜਸਪ੍ਰੀਤ ਗੁਰਾਇਆ ਨੇ ਪਾਰਟੀ ਲਈ ਖੁੱਲ ਕੇ ਪ੍ਰਚਾਰ ਕੀਤਾ ਸੀ । ਜਸਪ੍ਰੀਤ ਗੁਰਾਇਆ ਇੰਨੀ ਦਿਨੀ ਅਮਰੀਕਾ ਤੇ ਕਨੇਡਾ ਦੇ ਦੌਰੇ ਤੇ ਹਨ ਤੇ ਆਸ ਕਿਰਾਈਆ ਲਗਾਈਆ ਜਾ ਰਹੀਆ ਹਨ ਕਿ ਇਸ ਹਫਤੇ ਵਿਦੇਸ਼ ਪਰਤਣ ਤੋ ਬਾਅਦ ਕਿਸੇ ਵੇਲੇ ਵੀ ਪਾਰਟੀ ਚ ਸ਼ਾਮਲ ਹੋ ਸਕਦੇ ਹਨ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਤਾਂ ਪਾਰਟੀ ਹਾਈ ਕਮਾਂਡ ਵੱਲੋਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਵੱਖ ਵੱਖ ਖੇਤਰਾਂ ਵਿੱਚ ਪਾਰਟੀ ਵਰਕਰਾਂ ਨੂੰ ਪ੍ਰਧਾਨਗੀਆ ਤੇ ਹੋਰ ਅਹੁਦੇ ਦੇ ਕੇ ਨਿਵਾਜ਼ ਰਹੀ ਹੈ । ਜਿਸਦੀ ਕਿ ਲੋਕਾਂ ਵੱਲੋਂ ਖੂਬ ਪ੍ਰਸ਼ੰਸਾ ਵੀ ਕੀਤੀ ਜਾ ਰਹੀ ਹੈ ।

