ਮਾਤਾ ਗੁਜਰੀ ਖ਼ਾਲਸਾ ਕਾਲਜ ਵਿਖੇ ‘ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਕਰਤਾਰਪੁਰ 21 ਜੂਨ ( ਦਿਨੇਸ਼ ਕੁਮਾਰ )ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੂਜਰੀ ਖਾਲਸਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਹਰਮਨਦੀਪ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਐਨ.ਐਸ.ਐਸ ਵਿਭਾਗ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ।ਜਿਸ ਵਿਚ ਵਿਦਿਆਰਥੀਆਂ ਯੋਗ ਮੁਦਰਾਵਾਂ ਜਿਵੇਂ ਕਿ ਸੂਰਿਯ ਨਮਸਕਾਰ, ਤਾੜ ਆਸਣ, ਭੁਚੰਗ ਆਸਣ, ਧਨੁਰ ਆਸਣ ਅਤੇ ਧਿਆਨ ਲਗਾਉਣ ਵਾਲੇ ਆਸਣਾਂ ਦਾ ਅਭਿਆਸ ਸਰੀਰਿਕ ਸਿੱਖਿਆ ਦੇ ਅਸਿਸਟੈਂਟ ਪ੍ਰੋਫੈਸਰ ਰਾਜਬੀਰ ਸਿੰਘ ਦੀ ਨਿਗਰਾਨੀ ਹੇਠ ਕੀਤਾ।ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਯੋਗ ਨਾਲ ਸੰਬੰਧਤ ਪੋਸਟਰ ਬਣਾਏ।ਐਨ.ਐਸ.ਐਸ. ਵਿਭਾਗ ਦੇ ਮੁਖੀ ਪ੍ਰੋ ਕਮਲੇਸ਼ ਰਾਣੀ ਵਲੋਂ ਵਿਦਿਆਰਥੀਆਂ ਨੂੰ ਯੋਗ ਦੇ ਮਹੱਤਵ ਬਾਰੇ ਦੱਸਦੇ ਹੋਏ ਕਿਹਾ ਕਿ ਆਧੁਨਿਕ ਯੁੱਗ ਵਿੱਚ ਸਰੀਰਕ ਅਤੇ ਮਾਨਸਿਕ ਵਿਕਾਸ ਦੇ ਲਈ ਯੋਗ ਨੂੰ ਜੀਵਨ ਦਾ ਅੰਗ ਬਣਾਉਣਾ ਚਾਹੀਦਾ ਹੈ ਅਤੇ ਚਿੰਤਾਮੁਕਤ ਜਿੰਦਗੀ ਜਿਉਣ ਲਈ ਯੋਗ ਦਾ ਨਿਰੰਤਰ ਅਭਿਆਸ ਬਹੁਤ ਜਰੂਰੀ ਹੈ।

30 Views