ਬਲਬੀਰ ਸਿੰਘ ਨੇ ਢਿਲਵਾਂ ਦੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ

ਪੱਤਰਕਾਰ  :(ਸੁਰਜੀਤ ਸਿੰਘ ਗੋਰਾ )

ਸਬ ਇੰਸਪੈਕਟਰ ਬਲਬੀਰ ਸਿੰਘ ਨੇ ਥਾਣਾ ਢਿਲਵਾਂ ਦੇ ਮੁਖੀ ਵਜੋਂ ਅਹੁਦਾ ਸੰਭਾਲ ਕੇ ਕੰਮ ਕਾਜ਼ ਸ਼ੁਰੂ ਕਰ ਦਿੱਤਾ ਹੈ ਉਹ ਇੱਥੇ ਸਬ ਇੰਸਪੈਕਟਰ ਹਰਜਿੰਦਰ ਸਿੰਘ ਦੀ ਜਗਾ ਤੇ ਆਏ ਹਨ ਹਰਜਿੰਦਰ ਸਿੰਘ ਦੀ ਬਦਲੀ ਪੁਲਿਸ ਲਾਈਨ ਕਪੂਰਥਲਾ ਦੀ ਕਰ ਦਿੱਤੀ ਗਈ ਹੈ। ਬਲਬੀਰ ਸਿੰਘ ਇਸ ਤੋਂ ਪਹਿਲਾਂ ਥਾਣਾ ਸਿਟੀ ਕਪੂਰਥਲਾ ਵਿਖੇ ਆਪਣੀਆਂ ਸੇਵਾਵਾ ਦੇ ਚੁੱਕੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾ ਦੱਸਿਆ ਕਿ ਇਲਾਕੇ ਵਿਚ ਗੈਰ ਕਾਨੂੰਨੀ ਕੰਮ ਕਰ ਰਹੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਤੁਹਾਡੇ ਲਾਗੇ ਕੋਈ ਗੈਰ ਕਾਨੂੰਨੀ ਕੰਮ ਕਰ ਰਿਹਾ ਹੈ, ਤਾਂ ਉਸ ਦੀ ਸੂਚਨਾ ਤੁਰੰਤ ਹੀ ਥਾਣੇ ਦਿਉ । ਇਸ ਮੌਕੇ ਏ ਐਸ.ਆਈ.ਕੁਲਦੀਪ ਸਿੰਘ, ਏ.ਐਸ.ਆਈ. ਹਰਜਿੰਦਰ ਸਿੰਘ, ਏ.ਐਸ.ਆਈ. ਕਿਰਪਾਲ ਸਿੰਘ,ਏ.ਐਸ.ਆਈ ਮੂਰਤਾ ਸਿੰਘ, ਮੁਨਸ਼ੀ ਵਿਕਰਮ ਜੋਸ਼ੀ ਰਾਕੇਸ਼ ਗਿੱਲ ਗੁਰਪ੍ਰੀਤ ਸਿੰਘ ਆਦਿ ਹਾਜਿਰ ਸਨ।

 

40 Views