ਕਿਸਾਨ ਮਜਦੂਰ ਜਥੇਬੰਦੀ ਵੱਲੋਂ 19 ਜੂਨ ਨੂੰ ਪੰਜਾਬ ਦੇ ਮੰਤਰੀ ਤੇ M.L.A ਦੇ ਘਰਾਂ ਅੱਗੇ ਇੱਕ ਰੋਜ਼ਾ ਮੋਰਚਾ ਖੋਲ੍ਹਿਆ ਜਾਵੇਗਾ–ਬਾਗੀ
ਕਿਸਾਨ ਮਜਦੂਰ ਜਥੇਬੰਦੀ ਵੱਲੋਂ 19 ਜੂਨ ਨੂੰ ਪੰਜਾਬ ਦੇ ਮੰਤਰੀ ਤੇ M.L.A ਦੇ ਘਰਾਂ ਅੱਗੇ ਇੱਕ ਰੋਜ਼ਾ ਮੋਰਚਾ ਖੋਲ੍ਹਿਆ ਜਾਵੇਗਾ–ਬਾਗੀ
ਟਾਂਗਰਾ 18 ਜੂਨ ( ਜੀਵਨ ਸ਼ਰਮਾ,)
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਹੇਠ 19 ਜੂਨ ਨੂੰ ਪੰਜਾਬ ਦੇ ਮੰਤਰੀ ਤੇ M.L.A , ਹਰਭਜਨ ਸਿੰਘ ਈ ਟੀ ਓ, ਕੁਲਦੀਪ ਸਿੰਘ ਧਾਲੀਵਾਲ, ਦਲਬੀਰ ਸਿੰਘ ਟੌਗ ਦੇ ਘਰਾਂ ਅੱਗੇ ਇੱਕ ਰੋਜ਼ਾ ਮੋਰਚਾ ਖੋਲ੍ਹਿਆ ਜਾਵੇਗਾ, ਪ੍ਰੈਸ ਨੂੰ ਜਾਣਕਾਰੀ ਦਿੰਦੇ ਜ਼ਿਲ੍ਹਾ ਆਗੂ ਅਮਰਦੀਪ ਸਿੰਘ ਬਾਗੀ ਨੇ ਕਿਹਾ ਕਿ ਜੋਨ ਟਾਂਗਰਾ ਅਤੇ ਜੋਨ ਬਾਬਾ ਬਕਾਲਾ ਵੱਲੋਂ ਐਮ, ਐਲ,ਏ ਦਲਬੀਰ ਸਿੰਘ ਟੌਗ ਦੇ ਘਰ ਅੱਗੇ ਮੋਰਚਾ ਲੱਗੇਗਾ ਇਸ ਮੋਰਚੇ ਦੀਆਂ ਮੁੱਖ ਮੰਗਾਂ ਭਾਰਤਮਾਲਾ ਯੋਜਨਾਂ ਤਹਿਤ ਸੜਕ ਮਾਰਗਾਂ ਲਈ ਬਿਨਾ ਯੋਗ ਤੇ ਇੱਕਸਾਰ ਮੁਆਵਜਾ ਦਿੱਤੇ ਸਰਕਾਰ ਧੱਕੇ ਨਾਲ ਜਮੀਨਾਂ ਐਕੁਆਇਰ ਕਰਨੀਆਂ ਬੰਦ ਕੀਤੀਆਂ ਜਾਣ | ਆਬਾਦਕਾਰਾਂ ਦੁਆਰਾ ਦਹਾਕਿਆਂ ਤੋ ਆਬਾਦ ਕੀਤੀਆਂ ਜਮੀਨਾਂ ਖੋਹਣ ਲਈ ਹਮਲੇ ਬੰਦ ਕੀਤੇ ਜਾਣ ਅਤੇ ਐਸਿਮ੍ਬਲੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਐਕਟ ਬਣਾ ਕੇ ਓਹਨਾ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ | ਨਹਿਰੀ ਪਾਣੀ ਸਹੀ ਮਾਇਨਿਆਂ ਵਿਚ ਟੇਲਾਂ ਤੱਕ ਪੁੱਜਦਾ ਕੀਤਾ ਜਾਵੇ ਅਤੇ ਕੁਲ ਖੇਤੀਯੋਗ ਜਮੀਨ ਲਈ ਵਰਤੋਂ ਹੋਵੇ ਤਾਂ ਜੋ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ | ਓਹਨਾ ਕਿਹਾ ਕਿ ਗਰੀਬਾ ਦੀ ਲੁੱਟ ਅਤੇ ਬਿਜਲੀ ਵਿਭਾਗ ਨੂੰ ਕਾਰਪੋਰੇਟ ਹੱਥੀਂ ਵੇਚਣ ਦੀ ਨੀਤੀ ਤਹਿਤ ਲਿਆਂਦੀ ਗਈ ਪ੍ਰੀਪੇਡ ਮੀਟਰ ਲਗਾਉਣ ਦੀ ਨੀਤੀ ਵਾਪਿਸ ਲਈ ਜਾਵੇ | ਬਿਜ਼ਲੀ ਬੋਰਡ ਵਿੱਚ ਮੁਲਾਜ਼ਮਾਂ ਦੀ ਪੱਕੀ ਭਰਤੀ ਕੀਤੀ ਜਾਵੇ, ਪੰਜਾਬ ਦੇ 300 ਸੌ ਕਰੋੜ ਲੋਕਾਂ ਨਾਲ ਕੀਤੇ ਵਾਅਦੇ ਤਹਿਤ ਨਸ਼ਾ ,ਤੇ ਬੇਰੋਜ਼ਗਾਰੀ, ਭ੍ਰਿਸ਼ਟਾਚਾਰ,ਖ਼ਤਮ ਕਰਨ ਦੇ ਕੀਤਾ ਜਾਵੇ।
ਖੇਤੀ ਵਿਭਿੰਨਤਾ ਲਈ G.V.S ਕੰਪਨੀ ਨਾਲ ਸਮਝੌਤਾ ਕਰ ਕੇ ਪੰਜਾਬ ਸਰਕਾਰ ਨੇ ਆਪਣੀਆਂ ਖੇਤੀਬਾੜੀ ਯੂਨੀਵਰਸਿਟੀ ਤੇ ਸਵਾਲ ਖੜ੍ਹੇ ਕੀਤੇ ਹਨ, ਡੀਜ਼ਲ ਪੈਟਰੋਲ ਤੇ ਵੈਟ ਲਗਾਂ ਕੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਡਾਕਾਂ ਮਾਰਿਆਂ ਹੈ, ਲੋਕਾਂ ਦੀ ਪਹਿਲਾਂ ਹੀ ਆਰਥਿਕ ਹਾਲਤ ਠੀਕ ਨਹੀਂ, ਪੰਜਾਬ ਵਿੱਚ ਦਿਨਦਿਹਾੜੇ ਖੁਲੇਆਮ ਚੌਰੀਆਂ ਹੋ ਰਹੀਆਂ ਹਨ, ਇਸ ਸਬੰਧੀ ਪਿੰਡ ਪੱਧਰੀ ਮੀਟਿੰਗ ਤਿਆਰੀਆਂ ਕੀਤੀਆਂ ਗਈਆਂ ਹਨ ਮੰਗਾਂ ਨੂੰ ਲੈ ਕੇ ਵਿਧਾਇਕਾਂ, ਮੰਤਰੀ ਨੂੰ ਮੰਗ ਪੱਤਰ ਦਿੱਤੇ ਜਾਣ ਗੇ, ਅਤੇ ਆਉਣ ਵਾਲੇ ਦਿਨਾਂ ਵਿਚ ਤਿਖਾ ਸੰਘਰਸ਼ ਕੀਤਾ ਜਾਵੇਗਾ।

