ਕਰਤਾਰਪੁਰ ਪੁਲਿਸ ਨੇ ਚੋਰੀਆਂ ਕਰਨ ਵਾਲੇ 2 ਚੋਰਾਂ ਨੂੰ ਗ੍ਰਿਫਤਾਰ ਕੀਤਾ

ਕਰਤਾਰਪੁਰ 16 ਜੂਨ ( ਦਿਨੇਸ਼ ਕੁਮਾਰ ) ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਨੇ ਸੰਘਵਾਲ ਪੁਲੀ ਕਿਸ਼ਨਗੜ੍ਹ ਤੋਂ ਚੋਰੀਆਂ ਕਰਨ ਵਾਲ 2 ਚੋਰਾਂ ਨੂੰ ਕਾਬੂ ਕਰਕੇ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਵਿੰਦਰਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਨਾਲ ਚੈਕਿੰਗ ਨਾਕਾ ਬੰਦੀ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਸੰਘਵਾਲ ਪੁਲੀ ਕਿਸ਼ਨਗੜ੍ਹ ਵਿਖੇ ਮੌਜੂਦਾ ਸੀ ਕਿ ਮੁਖਬਰ ਖਾਸ ਨੇ ਹਾਜ਼ਰ ਆ ਕੇ ਇਤਲਾਹ ਦਿੱਤੀ ਕਿ ਰੋਕੀ ਉਰਫ ਕੋਕੀ ਵਾਸੀ ਸਰਾਏ ਖਾਸ ਜਲੰਧਰ ਅਤੇ ਕਰਨਜੀਤ ਉਰਫ ਸਾਬਾ ਵਾਸੀ ਹਜਾਰਾ ਜਿਲ੍ਹਾ ਜਲੰਧਰ ਜੋ ਕਿ ਮੋਟਰ ਸਾਈਕਲ ਚੋਰੀ ਕਰਨ ਦੇ ਆਦੀ ਹਨ ਅਤੇ ਅੱਜ ਦੀ ਦੋਵੇ ਜਾਣੇ ਚੋਰੀ ਕੀਤੇ ਮੋਟਰਸਾਇਕਲ ਪਲਸਰ ਰੰਗ ਕਾਲਾ ਨੰਬਰੀ P8-08 CL-1165 ਪਰ ਸਵਾਰ ਹੋ ਕੇ ਮੋਟਰ ਸਾਇਕਲ ਵੇਚਣ ਦੀ ਤਾਕ ਵਿਚ ਪਿੰਡ ਬੱਲਾ ਸਾਈਡ ਤੇ ਨਹਿਰ ਦੇ ਰਸਤੇ ਕਿਸ਼ਨਗੜ੍ਹ ਸਾਈਡ ਨੂੰ ਆ ਰਹੇ ਹਨ। ਜੇਕਰ ਇੱਥੇ ਹੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾਵੇ ਤਾਂ ਇਹ ਦੋਵੇਂ ਵਿਅਕਤੀ ਚੋਰੀ ਦੇ ਮੋਟਰ ਸਾਇਕਲ ਸਮੇਤ ਕਾਬੂ ਆ ਸਕਦੇ ਹਨ।ਜਿਸਤੇ AS। ਸੁਖਵਿੰਦਰ ਸਿੰਘ ਨੇ ਸਾਥੀ ਕਰਮਚਾਰੀਆਂ ਨਾਲ ਸਟਰੇਂਗ ਨਾਕਾਬੰਦੀ ਸ਼ੁਰੂ ਕਰ ਦਿੱਤੀ । ਕੁੱਝ ਦੇਰ ਬਾਅਦ ਪਿੰਡ ਬੋਲਾ ਨਹਿਰ ਵਾਲੀ ਸਾਈਡ ਤੇ ਇਕ ਮੋਟਰ ਸਾਈਕਲ ਆਉਂਦਾ ਦਿਖਾਈ ਦਿੱਤਾ।ਜਿਸਤੇ ASI ਸੁਖਵਿੰਦਰ ਸਿੰਘ ਨੇ ਸਾਥੀ ਕਰਮਜ਼ਾਹੀਆ ਦੀ ਮਦਦ ਨਾਲ ਮੋਟਰ ਸਾਈਕਲ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਹਨਾ ਨੇ ਆਪਣਾ ਨਾਮ ਰੌਕੀ ਉਰਵ ਕੋਕੀ ਪੁੱਤਰ ਸਮਾਉਨ ਵਾਸੀ ਪੱਤੀ ਬਿੱਲਿਆ ਵਾਲੀ ਸਰਾਏ ਖਾਸ ਥਾਣਾ ਕਰਤਾਰਪੁਰ ਜਿਲਾ ਜਲੰਧਰ ਅਤੇ ਕਰਨਜੀਤ ਸਿੰਘ ਉਰਫ ਸਾਬਾ ਪੁੱਤਰ ਜੂਝਾਰ ਸਿੰਘ ਵਾਸੀ ਪਿੰਡ ਹਜਾਰਾ ਥਾਣਾ ਪਤਾਰਾ ਜਿਲ੍ਹਾ ਜਲੰਧਰ ਦੱਸਿਆ। ਮੋਟਰਸਾਇਕਲ ਸਵਾਰ ਦੋਵਾਂ ਨੌਜਵਾਨਾ ਨੂੰ ਮੋਟਰ ਸਾਇਕਲ ਦੇ ਕਾਗਜਾਤ ਸਬੰਧੀ ਜਿਹਨਾਂ ਨੇ ਕੋਈ ਵੀ ਤਸਲੀ ਬਖਸ਼ ਜਵਾਬ ਨਾ ਦੇਣ ਤੇ ਸੁਖਵਿੰਦਰ ਸਿੰਘ ਨੇ ਦੋਵਾਂ ਮੋਟਰਸਾਇਕਲ ਸਵਾਰ ਨੌਜਵਾਨਾਂ ਨੂੰ ਸਖਤੀ ਨਾਲ ਪੁੱਛਣ ਤੇ ਦੋਵਾਂ ਨੌਜਵਾਨਾਂ ਨੇ ਦੱਸਿਆ ਕਿ ਅਸੀਂ ਇਹ ਪਲਸਰ ਮੋਟਰ ਸਾਇਕਲ ਸਿਵਲ ਹਸਪਤਾਲ ਕਰਤਾਰਪੁਰ ਤੋਂ ਚੋਰੀ ਕੀਤਾ ਸੀ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ।ਦੋਸ਼ੀਆਨ ਨੇ ਹੋਰ ਵੀ ਚੋਰੀਆਂ ਕਰਨ ਦੀਆਂ ਵਾਰਦਾਤਾਂ ਮੰਨੀਆਂ ਹਨ ਜਿਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।

38 Views