ਕਰਤਾਰਪੁਰ ਪੁਲਿਸ ਨੇ ਨਸ਼ਾ ਸਮੱਗਲਰ ਅਤੇ ਚੋਰੀਆ ਕਰਨ ਵਾਲੇ 1 ਦੋਸ਼ੀ ਨੂੰ ਕਾਬੂ ਕੀਤਾ

ਕਰਤਾਰਪੁਰ 16 ਜੂਨ ( ਦਿਨੇਸ਼ ਕੁਮਾਰ )ਇਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਨੇ ਨਸ਼ਾ ਵੇਚਣ ਅਤੇ ਚੋਰੀ ਕਰਨ ਵਾਲੇ 1 ਦੋਸ਼ੀ ਨੂੰ ਕਾਬੂ ਕੀਤਾ ਹੈ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਵਿੰਦਰਪਾਲ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਨੇ ਦਸਿਆ ਕਿ ਏ.ਐਸ.ਆਈ ਰਜਿੰਦਰ ਕੁਮਾਰ ਚੌਕੀ ਇੰਚਾਰਜ ਕਿਸ਼ਨਗੜ੍ਹ ਸਮੇਤ ਸਾਥੀ ਕਰਮਚਾਰੀਆ ਦੇ ਚੈਕਿੰਗ ਨਾਕਾ ਬੰਦੀ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਹੰਸਨ ਮੁੰਡਾ ਵਿਖੇ ਮੌਜੂਦ ਸੀ ਕਿ ਕਿਸ਼ਨਗੜ੍ਹ ਸਾਈਡ ਤੋਂ ਇਕ ਨੌਜਵਾਨ ਮੋਟਰਸਾਈਕਲ ਪਰ ਆਉਂਦਾ ਦਿਖਾਈ ਦਿੱਤਾ, ਜਿਸ ਨੂੰ ਏ.ਐਸ.ਆਈ ਰਜਿੰਦਰ ਕੁਮਾਰ ਨੇ ਰੁਕੱਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਚਾਲਕ ਮਹਾਵੀਰ ਸਿੰਘ ਉਰਫ ਕੰਕਾ ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਡਮੁੰਡਾ ਥਾਣਾ ਆਦਮਪੁਰ ਜਿਲਾ ਜਲੰਧਰ ਆਪਣਾ ਮੋਟਰਸਾਈਕਲ ਰੋਕ ਕੇ ਪਿੱਛੇ ਨੂੰ ਮੁੜਨ ਲੱਗਾ, ਜਿਸਦਾ ਮੋਟਰਸਾਇਕਲ ਅਚਾਨਕ ਬੰਦ ਹੋ ਗਿਆ ਜੋ ਆਪਣੀ ਪਹਿਨੀ ਹੋਈ ਚੀਨ ਦੀ ਪੈਂਟ ਵਿੱਚੋਂ ਮੋਮੀ ਲਿਫਾਫੇ ਵਿਚ ਲਪੇਟੀ ਹੋਈ ਚੀਜ ਸੁੱਟਣ ਲੱਗਾ। ਜਿਸ ਨੂੰ ਏ.ਐਸ.ਆਈ. ਰਜਿੰਦਰ ਕੁਮਾਰ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਉਸ ਦੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿਚੋਂ 03 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸ ਦੇ ਮੋਟਰਸਾਈਕਲ ਨੰਬਰ ਪੀ ਬੀ 09 ਏ ਏ 7081 ਮਾਰਕਾ V15 ਬਜਾਜ ਰੰਗ ਲਾਲ ਕਾਲਾ ਦੀ ਤਲਾਸ਼ੀ ਕੀਤੀ ਗਈ ਅਤੇ ਕਾਗਜਾਤ ਵਿਖਾਉਣ ਲਈ ਕਿਹਾ ਗਿਆ ਜੋ ਕੋਈ ਵੀ ਕਾਗਜ਼ਾਤ ਨਹੀਂ ਦਿਖਾ ਸਕਿਆ ਜਿਸ ਨੂੰ ਏ.ਐਸ.ਆਈ ਰਜਿੰਦਰ ਕੁਮਾਰ ਨੇ ਮੋਟਰਸਾਈਕਲ ਬਾਰੇ ਸਖਤੀ ਨਾਲ ਪੂਛ ਗਿੱਛ ਕਰਨ ਤੇ ਦੋਸ਼ੀ ਮਹਾਂਵੀਰ ਨੇ ਦੱਸਿਆ ਕਿ ਇਹ ਮੋਟਰ ਸਾਈਕਲ ਮੈ ਕੁੱਝ ਦਿਨ ਪਹਿਲਾਂ ਹੀ ਕਰਤਾਰਪੁਰ ਬਜਾਰ ਵਿੱਚੋ ਚੋਰੀ ਕੀਤਾ ਸੀ।ਜਿਸਨੂੰ ਏ.ਐਸ.ਆਈ ਰਜਿੰਦਰ ਕੁਮਾਰ ਨੇ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ। ਦੋਸ਼ੀ ਨੇ ਹੋਰ ਵੀ ਚੋਰੀ ਅਤੇ ਨਸ਼ਾ ਵੇਚਣ ਦੀਆਂ ਵਾਰਦਾਤਾਂ ਮੰਨੀਆਂ ਹਨ।

