ਭਗਤਪੁਰ ਕਲੋਨੀ, ਜ਼ਿਲ੍ਹਾ ਕਪੂਰਥਲਾ ਵਿਖੇ ਪੀਰ ਬਾਬਾ ਰੱਤੜੇ ਵਾਲੀ ਸਰਕਾਰ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ

ਕਪੂਰਥਲਾ, 16 ਜੂਨ (ਪਰਮਜੀਤ ਸੰਨੀ)- ਭਗਤਪੁਰ ਕਲੋਨੀ, ਨੇੜੇ ਮਾਤਾ ਭੱਦਰਕਾਲੀ ਮੰਦਿਰ ਜ਼ਿਲ੍ਹਾ ਕਪੂਰਥਲਾ ਵਿਖੇ 19 ਜੂਨ, ਦਿਨ ਸੋਮਵਾਰ (5 ਹਾੜ) ਨੂੰ ਪੀਰ ਬਾਬਾ ਰੱਤੜੇ ਵਾਲੀ ਸਰਕਾਰ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਸਾਈਂ ਮਦਨ ਸ਼ਾਹ ਜੀ ਅਤੇ ਮੇਲਾ ਪ੍ਰਬੰਧਕ ਤੇ ਪ੍ਰਮੋਟਰ ਪਰਮਜੀਤ ਸੰਨੀ ਨੇ ਮੇਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਵਿਚ ਝੰਡੇ ਦੀ ਰਸਮ 10 ਵਜੇ ਆਰੰਭ ਹੋਵੇਗੀ। ਮੇਲੇ ਵਿੱਚ ਵੱਖ ਵੱਖ ਦਰਬਾਰਾਂ ਤੋਂ ਸੰਤ ਲੋਕ ਆਈ ਹੋਈ ਸੰਗਤ ਲਈ ਆਪਣਾ ਆਸ਼ਿਰਵਾਦ ਦੇਣ ਲਈ ਪਹੁੰਚ ਰਹੇ ਹਨ ਜਿਹਨਾਂ ਵਿਚ ਮੱਧੂ ਸਾਈਂ ਜੀ ਜਲੰਧਰ ਵਾਲੇ, ਸਾਈਂ ਮੰਗੇ ਸ਼ਾਹ ਜੀ, ਬਾਬਾ ਬਿੱਟੇ ਸ਼ਾਹ ਜੀ, ਸਾਈਂ ਰਾਣੇ ਸ਼ਾਹ ਜੀ, ਬਾਬਾ ਬੱਲੀ ਜੀ, ਬਾਬਾ ਵਿਜੈ ਕੁਮਾਰ ਜੀ, ਬਾਬਾ ਸੋਖੇ ਸ਼ਾਹ ਜੀ, ਬਾਬਾ ਸੋਢੀ ਸ਼ਾਹ ਜੀ, ਬਾਬਾ ਜੀਤ ਕਾਦਰੀ ਜੀ, ਦੇਵਾ ਜਸਵਿੰਦਰ ਕੌਰ ਜੀ, ਸਾਈਂ ਸਿਕੰਦਰ ਜੀ, ਬਾਬਾ ਚੈਂਚਲ ਸਹੋਤਾ ਅਤੇ ਡਿੰਪਲ ਪੰਡਿਤ ਜੀ ਆਦਿ ਸ਼ਾਮਿਲ ਹਨ। ਇਸ ਵਾਰ ਮੇਲੇ ਵਿਚ ਆਈ ਹੋਈ ਸੰਗਤ ਦੇ ਮੰਨੋਰੰਜਨ ਲਈ ਸਟੇਜੀ ਪ੍ਰੋਗਰਾਮ ਵੀ ਕਰਵਾਇਆ ਜਾ ਰਿਹਾ ਹੈ ਜਿਹਨਾਂ ਵਿਚ ਪ੍ਰਸਿੱਧ ਗਾਇਕ ਮਨਪ੍ਰੀਤ ਸ਼ੇਰਗਿੱਲ, ਜੀ ਸ਼ਰਮੀਲਾ, ਅਕਬਰ ਆਲਮ, ਅਸ਼ੋਕ ਗਿੱਲ, ਗਾਇਕਾ ਕੌਰ ਸਿੰਮੀ, ਦੋਗਾਣਾ ਜੋੜੀ ਨਿਸ਼ਾਨ ਉੱਚੇਵਾਲਾ ਤੇ ਹੁਸਨਪ੍ਰੀਤ ਹੰਸ, ਗਾਇਕਾ ਮਨਜੀਤ ਸਾਹਿਰਾ, ਗਾਇਕ ਸੰਨੀ ਅਟਵਾਲ, ਗਾਇਕਾ ਐੱਸ ਹੀਰ, ਗਾਇਕ ਸੁੱਚਾ ਜੈਲਾ, ਗਾਇਕਾ ਸਿਮਰਨ ਸਹੋਤਾ, ਦੋਗਾਣਾ ਜੋੜੀ ਅਮਰੀਕ ਮਾਇਕਲ ਤੇ ਮਮਤਾ ਮਹਿਰਾ, ਬਲਦੇਵ ਰਾਜ ਭੋਲਾ, ਜੈਵੀ ਸਿੰਘ, ਬਲਵਿੰਦਰ ਬੰਟੀ, ਕੇ ਐੱਸ ਕਰਨ, ਆਰ ਡੀ ਗਿੱਲ, ਐਂਕਰ ਸਾਬੀ ਬਰਾੜ ਅਤੇ ਐਂਕਰ ਮੁਸਕਾਨ ਆਦਿ ਕਲਾਕਾਰ ਸ਼ਾਮਿਲ ਹਨ। ਇਸ ਮੇਲੇ ਨੂੰ ਐਨ ਆਰ ਆਈ ਵੀਰਾਂ ਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਮੇਲੇ ਨੂੰ ਐੱਸ ਬੀ ਰਿਕਾਰਡਜ਼ ਯੂ. ਕੇ. ਅਤੇ ਰੰਧਾਵਾ ਰਿਕਾਰਡਜ਼ ਯੂ. ਕੇ. ਵੱਲੋਂ ਸਪਾਂਸਰ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਸਿੱਧਾ ਪ੍ਰਸਾਰਣ ਯੁਰੋਵੁਡ ਟੀ. ਵੀ. ਲਾਈਵ ਦੇ ਯੂਟਿਊਬ ਚੈਨਲ ’ਤੇ ਹੋਵੇਗਾ। ਆਖਿਰ ਵਿਚ ਆਈ ਹੋਏ ਲੋਕਾਂ ਲਈ ਅਟੁੱਟ ਲੰਗਰ ਵਰਤਾਇਆ ਜਾਵੇਗਾ।

26 Views