ਸਾਰਡ ਐਨ ਜੀ ਓ ਵਲੋਂ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਦੀ ਬੂੱਕ ਰੀਲੀਜ਼

ਸਾਰਡ ਐਨ ਜੀ ਓ ਵਲੋਂ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਦੀ ਬੂੱਕ ਰੀਲੀਜ਼

*ਕਰੋਨਾ ਪ੍ਰਤੀ ਜਾਣਕਾਰੀ ਹੀ ਬਚਾਅ : ਡਾ ਲਹਿੰਬਰ ਰਾਮ*

*ਹਿੰਦੀ, ਪੰਜਾਬੀ , ਇੰਗਲਿਸ਼ ਤਿੰਨ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ੲਿਹ ਬੂੱਕ ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਚ ਲਾਹੇਵੰਦ : ਡਾ ਪ੍ਰਿੰਆਕਾ ਖੂਡਾ*

*ਫਗਵਾੜਾ*( ਡਾ ਰਮਨ/ਕਸਤੂਰੀ ਲਾਲ ) ਕਰੋਨਾ ਮਹਾਂਮਾਰੀ ਪ੍ਰਤੀ ਲੋਕਾ ਨੂੰ ਪਿਛਲੇ ਕੁਝ ਸਾਲਾਂ ਤੋਂ ਜਾਗਰੂਕ ਕਰ ਰਹੀ ਸਾਰਡ ਐਨ ਜੀ ੳ ਵਲੋਂ ਅੱਜ ਸਿਵਲ ਹਸਪਤਾਲ ਫਗਵਾੜਾ ਵਿਖੇ ਸਾਰਡ ਐਨ ਜੀ ਓ ਦੇ ਸੀ ੳ ਸੁਧੀਰ ਭਟਨਾਗਰ ਦੀਆ ਹਿਦਾਇਤਾਂ ਤੇ ਸਿਵਲ ਹਸਪਤਾਲ ਫਗਵਾੜਾ ਦੇ ਸੈਮੀਨਾਰ ਰੂਮ ਵਿੱਖੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਨਿਗਰਾਨੀ ਹੇਠ ਡਾ ਪ੍ਰਿੰਆਕਾ ਖੁਡਾ ਸਟੇਟ ਪ੍ਰੋਗਰਾਮ ਮੈਨੇਜਰ ਦੀ ਯੋਗ ਅਗਵਾਈ ਅਤੇ ਜ਼ਿਲ੍ਹਾ ਮੋਬੀਲਾਈਜੇਸ਼ਨ ਕੋ- ਆਰਡੀਨੈਟਰ ਸੁਭਾਸ਼ ਸ਼ਾਹੂ , ਬਲਾਕ ਮੋਬੀਲਾਈਜੇਸ਼ਨ ਕੋ- ਆਰਡੀਨੈਟਰ ਸੁਭਾਸ਼ ਚੰਦਰ ਦੀ ਸੁਚੱਜੀ ਦੇਖ-ਰੇਖ ਹੇਠ ਕੋਵਿਡ 19 ਕਰੋਨਾ ਮਹਾਂਮਾਰੀ ਪ੍ਰਤੀ ਜਾਗਰੂਕ ਕਰਨ ਲਈ ਐਨ ਬੀ ਟੀ ( ਨੈਸ਼ਨਲ ਬੁੱਕ ਟਰੱਸਟ ਇੱਡੀਆ) ਦਾ ਰੀਲੀਜ਼ ਸੈਮੀਨਾਰ ਕਰਵਾਇਆ ਗਿਆ ਜਿਸ ਨੂੰ ਡਾ ਲਹਿੰਬਰ ਰਾਮ ਨੇ ਅਪਣੇ ਕਰ ਕਮਲਾਂ ਨਾਲ ਰੀਲੀਜ਼ ਕਰਦਿਆਂ ਆਖਿਆ ਕਿ ੲਿਸ ਬੂੱਕ ਚ ਕਰੋਨਾ ਕਾਲ ਦੋਰਾਨ ਲੋਕਾ ਨੂੰ ਕਿਵੇ ਵਹਿਮਾ ਭਰਮਾ ਚੋ ਬਾਹਰ ਕੱਢ ਟੀਕਾਕਰਨ ਪ੍ਰਤੀ ਉਤਸ਼ਾਹਿਤ ਕਰ ਟੀਕਾਕਰਨ ਕਰਵਾੲਿਆ ਗਿਆ
ਡਾ ਪ੍ਰਿੰਅਕਾ ਖੂਡਾ ਨੇ ਆਪਣੇ ਸੰਬੋਧਨ ਚ ਬੋਲਦਿਆਂ ਦੱਸਿਆ ਕਿ ੲਿਹ ਬੂੱਕ ਜੋ ਕਿ ਹਿੰਦੀ ਪੰਜਾਬੀ , ਇੰਗਲਿਸ਼ ਤਿੰਨ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਕੀਤੀ ਗੲੀ ਹੈ ਪੂਰੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੰਡੀਆ ਜਾਣਗੀਆ ਤਾ ਜੋ ਉਨ੍ਹਾਂ ਨੂੰ ਵੀ ਕਰੋਨਾ ਮਹਾਂਮਾਰੀ ਪ੍ਰਤੀ ਜਾਣਕਾਰੀ ਹਾਸਿਲ ਹੋ ਸਕੇ ਅਤੇ ਉਹ ੲਿਸ ਭਿਆਨਕ ਬਿਮਾਰੀ ਤੋਂ ਬਚ ਸਕਣ ਉਨ੍ਹਾਂ ਕਰੋਨਾ ਦੇ ਮਾੜੇ ਪ੍ਰਭਾਵਾਂ ਅਤੇ ਉਸ ਤੋਂ ਬਚਾਅ ਬਾਰੇ ਵੀ ਸਮਪੂਰਨ ਜਾਣਕਾਰੀ ਦਿੱਤੀ ਸੈਮੀਨਾਰ ਨੂੰ ਹੋਰਨਾਂ ਤੋਂ ਇਲਾਵਾ ਡਾ ਨਰੇਸ਼ ਕੁੰਦਰਾ (ਬੱਚਿਆ ਦੀਆ ਬਿਮਾਰੀਆਂ ਦੇ ਮਾਹਿਰ ) ਡਾ ਰਮਨ ਸਮਾਜ ਸੇਵੀ , ਮੈਡਮ ਰੀਟਾ ਥਾਪਰ , ਆਦਿ ਨੇ ਵੀ ਕਰੋਨਾ ਕਾਲ ਦੋਰਾਨ ਅਪਣੇ ਤਜੁਰਬਿਆ ਨੂੰ ਸਾਂਝਾ ਕੀਤਾ ੲਿਸ ਮੌਕੇ ਮੈਡਮ ਪ੍ਰਮਜੀਤ ਕੌਰ ਹੈਂਡ ਨਰਸਿੰਗ ਸਿਸਟਰ , ੲੇ ਐਨ ਐਮ ਮੈਡਮ ਮੋਨੀਕਾ , ਸੋਨਾ , ੲੇਕਤਾ , ਊਸ਼ਾ , ਦਲਵੀਰ ਕੌਰ , ਕੁਲਦੀਪ ਕੌਰ , ਅਨੀਤਾ , ਕੁਲਵਿੰਦਰ ਕੌਰ , ਸੀਮਾ , ਵਿਦਿਆ , ਰੇਖਾ , ਖੁਸ਼ਦੀਪ , ਸੰਨੀ ਸਾਰਡ ਐਨ ਜੀ ਓ , ਹਰਦਿਆਲ ਸਿੰਘ ਸੰਧੂ , ਜੀਵਨ ਕੁਮਾਰ ਸੰਘਾ , ਤੋਂ ਇਲਾਵਾ ਵੱਡੀ ਗਿੱਣਤੀ ਵਿੱਚ ਰਾਮਗੜ੍ਹੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਦੀਆ ਵਿਦਿਆਰਥਣਾਂ ਮੌਜੂਦ ਸਨ

29 Views