ਜੰਞ ਘਰ ਮਾਂ ਮਰਿਯਮ ਮੂਰਤੀ ਲਗਾਉਣ ਤੇ ਈਸਾਈ ਭਾਈਚਾਰੇ ਵੱਲੋਂ ਭਾਰੀ ਵਿਰੋਧ

ਜਲੰਧਰ 16ਜੂਨ(ਹਰਦੇਵ ਸਿੰਘ) ਅੱਜ ਪੰਜਾਬ ਕ੍ਰਿਸ਼ਚਿਅਨ ਲੀਡਰਸ਼ਿਪ ਦੀ ਪ੍ਰਧਾਨਗੀ ਹੇਠ ਪੰਜਾਬ ਪ੍ਰਧਾਨ ਸ੍ਰੀ ਸੁਰਜੀਤ ਥਾਪਰ ਅਤੇ ਸਾਬਕਾ ਸਰਪੰਚ ਨਥੈਨੀਅਲ ਅਤੇ ਪੰਜਾਬ ਕ੍ਰਿਸਚਿਅਨ ਲੀਡਰਸ਼ਿਪ ਦੇ ਜਿਲ੍ਹਾ ਯੂਥ ਪ੍ਰਧਾਨ ਵਿਜੇ ਥਾਪਰ ਦੀ ਅਗਵਾਈ ਵਿਚ ਪੰਜਾਬ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਉਨ੍ਹਾਂ ਕਿਹਾ ਕਿ ਪਿੰਡ ਫੋਲੜੀਵਾਲ ਜਿਲ੍ਹਾ ਜਲੰਧਰ ਦੇ ਮੌਜੂਦਾ ਸਰਪੰਚ ਅਤੇ ਕੁਝ ਪੰਚਾਇਤ ਮੈਂਬਰਾਂ ਵੱਲੋਂ ਸਾਡੇ ਕ੍ਰਿਸ਼ਚਿਅਨ ਸਮਾਜ ਦੇ ਸਾਂਝੇ ਜੰਜ ਘਰ ਵਿਚ ਇੱਕ ਧਾਰਮਿਕ ਮੂਰਤੀ ਦੀ ਸਥਾਪਨਾ ਕਰਨ ਦੀ ਕੋਸਿਸ ਕੀਤੀ ਜਾ ਰਹੀ ਹੈ ਜਿਸ ਸਬੰਧੀ ਸਰਪੰਚ ਵੱਲੋ ਕਿਸੇ ਸਾਡੇ ਸਮਾਜਿਕ ਲੀਡਰਾਂ ਨਾਲ ਸਲਾਹ ਮਸਵਰਾ ਨਹੀਂ ਸੀ ਕੀਤਾ ਗਿਆ ਜਿਸ ਕਰਕੇ ਕ੍ਰਿਸਚਿਅਨ ਸਮਾਜ ਵੱਲ ਇੱਕ ਸਾਂਝਾ ਇਜਲਾਸ ਕਰਕੇ ਮੂਰਤੀ ਲੱਗਣ ਜਾ ਨਾ ਲੱਗਣ ਸਬੰਧੀ ਵਿਚਾਰ ਕੀਤਾ ਗਿਆ।ਜਿਸ ਵਿਚ ਇਹ ਸਾਹਮਣੇ ਆਇਆ ਕਿ ਇਹ ਕ੍ਰਿਸ਼ਚਿਅਨ ਸਮਾਜ ਦਾ ਸਾਂਝਾ ਜੰਜਘਰ ਹੈ ਜਿਥੇ ਕਿ ਵਿਆਹ /ਪਾਰਟੀਆ/ਰਾਜਨੀਤਿਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ ਜਿਸ ਕਰਕੇ ਇਸ ਜੰਜ ਘਰ ਵਿਚ ਮਾਂ ਮਰਿਅਮ ਜਾ ਪ੍ਰਭੂ ਯਸੂ ਮਸੀਹ ਦੀ ਧਾਰਮਿਕ ਮੂਰਤੀ ਨਹੀ ਲਗਾਈ ਜਾ ਸਕਦੀ ਕਿਉਕਿ ਇਸ ਜੰਜਘਰ ਵਿਚ ਅਕਸਰ ਪ੍ਰੋਗਰਾਮ ਦੋਰਾਨ ਨਸ਼ਾ ਆਦਿ ਕਰਕੇ ਵਿਅਕਤੀ ਆਉਂਦੇ ਜਾਂਦੇ ਹਨ ਜਿਸ ਕਰਕੇ ਇਸ ਧਾਰਮਿਕ ਮੂਰਤੀ ਦੀ ਕੋਈ ਸਰਾਰਤੀ ਅਨਸਰ ਬੇਅਦਬੀ ਕਰ ਸਕਦਾ ਹੈ,ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮੌਜੂਦਾ ਸਰਪੰਚ ਸੁਖਵਿੰਦਰ ਸਿੰਘ ਉਰਫ ਸੁੱਖਾ ਜ਼ੋ ਆਪਣੇ ਪੱਧਰ ਤੇ ਇਸ ਜੰਜਘਰ ਵਿਚ ਮਾਂ ਮਰਿਅਮ ਦੀ ਮੂਰਤੀ ਧੱਕੇ ਨਾਲ ਲਗਾਉਣ ਦੀ ਨੀਅਤ ਨਾਲ ਆਪਣੇ ਸਾਥੀਆ ਦੀ ਮਦਦ ਨਾਲ ਸੀਮਿੰਟ/ਰੇਤਾ ਆਦਿ ਸੁਟਵਾ ਕੇ ਪੂਰੀ ਤਿਆਰੀ ਕਰ ਲਈ ਗਈ ਹੈ ਜਿਸ ਤੇ ਸਾਡੇ ਈਸਾਈ ਸਮਾਜ ਵਿਚ ਇਸ ਮੂਰਤੀ ਦੇ ਜੰਜ ਘਰ ਵਿਚ ਲਾਉਣ ਤੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਜਿਸ ਸਬੰਧੀ ਕੁਝ ਦਿਨ ਪਹਿਲਾ ਵੀ ਸਾਡੇ ਸਮਾਜ ਵਿਚ ਆਪਸੀ ਇਸ ਮਾਂ ਮਰਿਅਮ ਦੀ ਮੂਰਤੀ ਨੂੰ ਜੰਜ ਘਰ ਵਿਚ ਲਗਾਉਣ ਸਬੰਧੀ ਟਕਰਾ ਹੋ ਚੁੱਕਿਆ ਹੈ ਅਸੀਂ ਅੱਗੇ ਤੋਂ ਭਵਿੱਖ ਵਿਚ ਕੋਈ ਹੋਰ ਵਿਅਕਤੀ ਜੰਜਘਰ ਵਿਚ ਮਾ ਮਰਿਅਮ ਜਾ ਪ੍ਰਭੂਯਿਸੂ ਮਸੀਹ ਦੀ ਮੂਰਤੀ ਨਾ ਲਗਾ ਸਕੇ ਪਰ ਇਹ ਸਰਪੰਚ ਸਾਡੇ ਇਸ ਜੰਜਘਰ ਵਿਚ ਮਾਂ ਮਰਿਅਮ ਦੀ ਮੂਰਤੀ ਲਗਾ ਕਰ ਇੱਕ ਰਾਜਨੀਤਿਕ ਅਖਾੜਾ ਬਣਾਉਣਾ ਚਾਹੁੰਦਾ ਹੈ ਅਤੇ ਧੱਕੇਸਾਹੀ ਨਾਲ ਲਗਾਉਣ ਤੇ ਅਸੀ ਸਾਰਾ ਈਸਾਈ ਧਰਮ ਦਾ ਸਮਾਜ ਇਸ ਦਾ ਵਿਰੋਧ ਕਰਦੇ ਹਾਂ ਅਗਰ ਇਹ ਜਬਰਦਸਤੀ ਇਹ ਈਸਾਈ ਜੰਜ ਘਰ ਵਿਚ ਮੂਰਤੀ ਦੀ ਸਥਾਪਨਾ ਕਰਦਾ ਹੈ ਤਾ ਇਸ ਸਬੰਧੀ ਪਿੰਡ ਦਾ ਮਹੌਲ ਖਰਾਬ ਹੁੰਦਾ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਪਿੰਡ ਦੇ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਸਮੇਤ ਪ੍ਰਸਾਸਨ ਦੀ ਹੋਵੇਗੀ।ਇਸ ਸਬੰਧੀ ਮਸੀਹ ਭਾਈਚਾਰੇ ਨਾਲ ਹੋਏ ਰਹੇ ਸਰੇਆਂਮ ਧੱਕੇ ਅਤੇ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਤੇ ਘੋਰ ਸਬਦਾ ਵਿਚ ਨਿੰਦਾ ਕੀਤੀ ਗਈ ਹੈ।

